-ਨਿਊਜ਼ਮਿਰਰ ਬਿਊਰੋ
ਚੰਡੀਗੜ੍ਹ,4 ਅਕਤੂਬਰ,2022:ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਆਪਣਾ ਪੱਖ ਪੇਸ਼ ਕੀਤਾ। ਜਿਕਰਯੋਗ ਹੈ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪਿਛਲੇ ਮਹੀਨੇ 5 ਕਰੋੜ ਰੁਪਏ ਦੇ ਸੋਨੇ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਦਾਨ ਵਿੱਚ ਗਬਨ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਨੂੰ ਤਨਖਾਹੀਆ ਐਲਾਨਿਆ ਗਿਆ ਸੀ।
ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਮੈਂ ਅੱਜ ਇਨ੍ਹਾਂ ਦਾ ਖੁਲਾਸ਼ਾ ਕਰਨ ਦਾ ਫੈਸ਼ਲਾ ਕੀਤਾ ਹੈ.ਉਨ੍ਹਾਂ ਦੱਸਿਆ ਕਿ ਅਖੌਤੀ ਡਾ. ਗੁਰਵਿੰਦਰ ਸਿੰਘ ਸਮਰਾ, ਕਰਤਾਰ ਪੁਰ ਨਿਵਾਸੀ ਨੇ ਕੁੱਝ ਸਾਮਾਨ ਸੋਨੇ ਦਾ ਕਹਿ ਕੇ ਜਿਨ੍ਹਾਂ ਵਿੱਚ ਪੀੜ੍ਹਾ ਸਾਹਿਬ, ਸ੍ਰੀ ਸਾਹਿਬ ਤੇ ਚੌਰ ਸਾਹਿਬ ਤੇ ਕੁੱਝ ਹੋਰ ਵਸਤੂਆਂ ਤਖ਼ਤ ਸ੍ਰੀ ਪਟਨਾ ਸਾਹਿਬ ਭੇਂਟ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਸਵਾ ਸੇਰ ਲੱਗਿਆ ਸੋਨਾ ਕਿਰਪਾਨ ਲਈ ਮਾਣ ਪੱਤਰ ਤਖਤ ਸਾਹਿਬ ਤੋਂ ਦਿੱਤਾ। ਉਸਦਾ ਅਸਲੀ ਕਾਰਨ ਇਹ ਸੀ ਕਿ ਅਸੀਂ ਕਿਸੇ ਨੂੰ ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਸਤੂ ਭੇਂਟ ਕਰਨ ਤੇ ਉਸ ਉਤੇ ਸ਼ੱਕ ਨਹੀਂ ਕਰ ਸਕਦੇ। ਇਨ੍ਹਾਂ ਵਲੋਂ ਹੋਰ ਵੀ ਕਾਫੀ ਵਸਤੂਆਂ ਸੋਨੇ ਦੀਆਂ ਕਹਿ ਕੇ ਗੁਰਦੁਆਰਾ ਸਾਹਿਬ ਭੇਂਟ ਕੀਤੀਆਂ। ਇਨ੍ਹਾਂ ਵਲੋਂ ਜਿਹੜੀਆਂ ਵੀ ਚੀਜਾਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਨੂੰ ਚੈਕੱ ਕਰਵਾਉਣ ਤੇ ਪਤਾ ਲੱਗਾ ਕਿ ਉਨ੍ਹਾਂ ਉਤੇ ਸੋਨਾ ਨਹੀਂ ਲੱਗਿਆ ਹੈ। ਜੋ ਕਿ ਸਾਰਾ ਸੋਨਾ ਕਹਿ ਕੇ ਦਿੱਤੀਆਂ ਗਈਆਂ ਸਨ। ਜਿਸਦੀ ਪੜਤਾਲ ਹੋਈ ਤੇ ਸਾਰਾ ਸਾਮਾਨ ਨਕਲੀ ਸਾਬਤ ਹੋਇਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਮਾਣ ਦੇਣ ਵਾਲਾ ਕਦੇ ਗਲਤ ਨਹੀਂ ਹੁੰਦਾ, ਨਕਲੀ ਸਮਾਨ ਦੇਣ ਵਾਲਾ ਗਲਤ ਹੁੰਦਾ ਹੈ। ਜਦੋਂ ਭੇਂਟ ਕੀਤੀਆਂ ਗਈਆਂ ਵਸਤਾਂ ਨਕਲੀ ਪਾਈਆਂ ਗਈਆਂ ਤਾਂ ਇਨ੍ਹਾਂ ਵਲੋਂ ਮੇਰੇ ਉਤੇ ਹੋਰ ਵੀ ਬਹੁਤ ਸਾਰੇ ਝੂਠੇ ਇਲਜ਼ਾਮ ਲਗਾਏ ਗਏ। ਜਿਸ ਵਿੱਚ ਡਾ. ਸਮਰਾ ਨੇ ਕਿਹਾ ਕਿ ਗਿਆਨੀ ਰਣਜੀਤ ਸਿੰਘ ਮੇਰੇ ਤੋਂ 70 ਲੱਖ ਰੁਪਏ ਲੈ ਕੇ ਗਏ ਹਨ। ਜਿਸਦਾ ਕੋਈ ਵੀ ਸਬੂਤ ਡਾ. ਸਮਰਾ ਦੇ ਕੋਲ ਨਹੀਂ ਹੈ। ਇਸ ਤੋਂ ਬਾਅਦ ਇਨ੍ਹਾਂ ਨੇ ਮੈਨੂੰ ਇੱਕ 25 ਲੱਖ ਰੁਪਏ ਦੀ ਲੋਈ ਭੇਂਟ ਕਰਨ ਦੀ ਗੱਲ ਆਖੀ। ਜਿਸਦਾ ਕਿ ਇਨ੍ਹਾਂ ਵਲੋਂ ਇਸ ਲੋਈ ਨੂੰ ਖਰੀਦ ਕਰਨ ਦਾ ਕੋਈ ਵੀ ਬਿੱਲ ਦਿਖਾਇਆ ਨਹੀਂ ਗਿਆ। ਇਨ੍ਹਾਂ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਨੂੰ 10 ਕਰੋੜ ਰੁਪਏ ਦਾ ਚੈਕੱ ਦੇਣ ਦੀ ਫੋਟੋ ਵੀ ਮੈਨੂੰ ਮੋਬਾਇਲ ਤੇ ਭੇਜੀ ਗਈ। ਜਿਸ ਨੂੰ ਦੇਣ ਲਈ ਇਹ ਬਾਅਦ ਵਿੱਚ ਮੁੱਕਰ ਗਿਆ।
ਮੇਰੇ ਤੇ ਪੈਸੇ ਲੈਣ ਦਾ ਇਲਜ਼ਾਮ ਝੂਠਾ ਲਾਇਆ ਗਿਆ
ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਗੇ ਦੱਸਿਆ ਕਿ ਡਾ. ਸਮਰਾ ਵਲੋਂ ਮੇਰੇ ਤੇ ਇੱਕ ਕਰੋੜ 24 ਲੱਖ ਮੈਨੂੰ ਦਿੱਤੇ ਹੋਣ ਦਾ ਝੂਠਾ ਇਲਜਾਮ ਲਗਾਇਆ। ਜਿਸ ਦਾ ਕੋਈ ਵੀ ਸਬੂਤ ਇਨ੍ਹਾਂ ਕੋਲ ਨਹੀਂ ਹੈ। ਇਥੋਂ ਤੱਕ ਕਿ ਮੇਰੇ ਉਤੇ ਲੜਕੀ ਛੇੜਨ ਦਾ ਝੂਠਾ ਇਲਜ਼ਾਮ ਇਨ੍ਹਾਂ ਵਲੋਂ ਲਗਾਇਆ ਗਿਆ। ਮੇਰੇ ਤੇ ਬਲਾਤਕਾਰ ਅਤੇ ਅਬੌਰਸ਼ਨ ਕਰਵਾਉਣ ਵਰਗੇ ਝੂਠੇ ਤੇ ਨੀਚ ਇਲਜਾਮ ਵੀ ਲਗਾਏ ਗਏ। ਡਾ. ਸਮਰਾ ਵਲੋਂ ਪੰਜ ਪਿਆਰਿਆਂ ਨੂੰ ਆਪਣੇ ਵਲੋਂ ਝੂਠੇ ਕਾਗਜ ਦਿਖਾ ਕੇ ਅਤੇ ਵਰਗਲਾਅ ਕੇ ਮੇਰੇ ਖਿਲਾਫ ਇਹ ਸਭ ਕੁੱਝ ਕੀਤਾ ਗਿਆ ਹੈ। ਡਾ. ਸਮਰਾ ਨੇ ਪੰਜ ਪਿਆਰਿਆਂ ਨੂੰ ਜੋ ਕਾਗਜ ਦਿਖਾਏ ਹਨ ਉਨ੍ਹਾਂ ਉਤੇ ਇਨ੍ਹਾਂ ਵਲੋਂ ਮੇਰੇ ਜਾਅਲੀ ਸਾਇਨ ਕਿਸੇ ਹੋਰ ਕਾਗਜ ਤੋਂ ਕਾਪੀ ਪੇਸਟ ਕੀਤੇ ਗਏ ਹਨ।
ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ. ਸਮਰਾ ਪਹਿਲਾਂ ਵੀ ਮਾੜੇ ਅਨਸਰਾਂ ਨਾਲ ਮਿਲੇ ਹੋਏ ਸਨ। ਇਨ੍ਹਾਂ ਵਲੋਂ ਪੰਜਾਬ ਪੁਲਿਸ ਦੇ ਇੱਕ ਵੱਡੇ ਪੁਲਿਸ ਅਫਸਰ ਨੂੰ ਵੀ ਗਲਤ ਕੇਸ ਵਿੱਚ ਫਸਾਉਣ ਦੀ ਕੋਸਿਸ ਕੀਤੀ ਗਈ ਸੀ। ਜੋ ਬਾਅਦ ਵਿੱਚ ਝੂਠਾ ਪਾਇਆ ਗਿਆ। ਡਾ. ਸਮਰਾ ਵਲੋਂ ਹੋਰ ਵੀ ਕਈਂ ਲੋਕਾਂ ਨਾਲ ਜਾਅਲੀ ਕਾਗਜ ਤਿਆਰ ਕਰਕੇ ਠੱਗੀ ਮਾਰੀ ਗਈ ਹੈ। ਕਈਂ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਵੀ ਹੋ ਚੁੱਕੀ ਹੈ। ਇਨ੍ਹਾਂ ਦਾ ਸ਼ੁਰੂ ਤੋਂ ਹੀ ਮਾੜੇ ਕੰਮ ਕਰਨ ਦਾ ਖਾਨਦਾਨੀ ਕੀਤਾ ਚਲਿਆ ਆ ਰਿਹਾ ਹੈ। ਡਾ. ਸਮਰਾ ਤੇ ਇਸ ਟਾਇਮ ਵੀ 40 ਤੋਂ ਵੱਧ ਕੇਸ ਚੱਲ ਰਹੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਹੋ ਚੁੱਕੀ ਹੈ। ਇਥੋਂ ਤੱਕ ਕਿ ਇਨ੍ਹਾਂ ਕੋਲੋਂ ਆਰਡੀਐਕਸ ਵਰਗੀ ਧਮਾਕੇਖੇਜ ਸਮੱਗਰੀ ਦੀ ਬਰਾਮਦਗੀ ਵੀ ਹੋ ਚੁੱਕੀ ਹੈ।
ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਡਾ. ਸਮਰਾ ਦੀ ਇੱਕ ਹੋਰ ਠੱਗੀ ਉਜਾਗਰ ਕਰਦੇ ਹੋਏ ਦੱਸਿਆ ਕਿ ਇਸ ਨੇ ਕਰਤਾਰ ਪੁਰ ਨਿਵਾਸੀ ਵਰਿੰਦਰ ਧੀਮਾਨ ਦੀ 15 ਕਨਾਲ 19 ਮਰਲੇ ਜਮੀਨ ਝੂਠੇ ਕਾਗਜ ਤਿਆਰ ਕਰਕੇ ਆਪਣੇ ਨਾਮ ਕਰਵਾ ਲਈ ਸੀ। ਇਹ ਜਮੀਨ ਬਾਅਦ ਵਿੱਚ ਵਰਿੰਦਰ ਧੀਮਾਨ ਨੂੰ ਵਾਪਿਸ ਕਰਨੀ ਪਈ। ਜਿਸ ਦਾ ਕੇਸ ਵੀ ਡਾ. ਸਮਰਾ ਉਤੇ ਚੱਲਿਆ। ਇਸ ਦੇ ਨਾਲ ਹੀ ਡਾ. ਸਮਰਾ ਨੇ ਇੱਕ ਠੱਗੀ ਆਪਣੀ ਸਕੀ ਭੈਣ ਦੇ ਨਾਲ ਵੀ ਮਾਰੀ ਜਿਸ ਵਿੱਚ ਡਾ. ਸਮਰਾ ਨੇ ਆਪਣੀ ਭੈਣ ਦੀ ਜਮੀਨ ਪਿੰਡ ਛੱਜਲਵੱਡੀ ਜਿਲ੍ਹਾ ਅੰਮ੍ਰਿਤਸਰ ਦੀ 6 ਏਕੜ ਜਮੀਨ ਹੜੱਪ ਕਰ ਲਈ। ਜਿਸ ਸਬੰਧ ਵਿੱਚ ਡਾ. ਸਮਰਾ ਨੂੰ ਕੈਦ ਵੀ ਹੋਈ।