-ਨਿਊਜਮਿਰਰ ਡੈਸਕ
ਮੋਹਾਲੀ ਦੇ ਆਈਵੀ ਗਰੁੱਪ ਆਫ ਹਾਸਪਿਟਲ ਨੇ ਗਰੁੱਪ ਦੇ ਹੁਸ਼ਿਆਰਪੁਰ ਹਾਸਪਿਟਲ ਵਿੱਚ ਹਾਈ ਟੇਕ ਇਨਫਰਟੀਲਿਟੀ ਸੈਂਟਰ (ਆਈਵੀਐਫ) ਨੂੰ ਲਾਂਚ ਕੀਤਾ | ਇਸ ਸੈਂਟਰ ਦਾ ਪ੍ਰਬੰਧਨ ਹਾਸਪਿਟਲ ਦੀ ਆਈਵੀਐਫ ਐਕਸਪਰਟ ਟੀਮ ਵੋਲੋਂ ਕੀਤਾ ਜਾਵੇਗਾ, ਜਿਸ ਵਿਚ ਡਾ ਪਿ੍ਯੰਕਾ ਸ਼ਰਮਾ, ਆਈਵੀਐਫ ਐਕਸਪਰ ਅਤੇ ਡਾ. ਅਮਨਦੀਪ ਮਾਨ, ਕੰਸਲਟੈਂਟ, ਗਾਈਨੇਕੋਲਾਜਿਸਟ ਸ਼ਾਮਲ ਹਨ।ਗਰੁੱਪ ਦੀ ਮੈਡੀਕਲ ਡਾਇਰੈਕਟਰ ਡਾ. ਕੰਵਲਦੀਪ ਨੇ ਕਿਹਾ ਕਿ ਇਸ ਨਵੇਂ ਸੈਂਟਰ ਦੇ ਖੁੱਲਣ ਨਾਲ, ਜੋੜਿਆਂ ਵਿਚ ਆਪਣਾ ਬੱਚਾ ਪੈਦਾ ਕਰਨ ਦੇ ਸੁਪਨੇ ਨੂੰ ਸੱਚ ਕਰਨ ਦੇ ਲਈ ਹੁਣ ਆਈਵੀਐਫ ਸਰਵਿਸੇਜ਼ ਦੇ ਲਈ ਹੁਣ ਜਲੰਧਰ ਜਾਂ ਚੰਡੀਗੜ੍ਹ ਜਾਣ ਦੀ ਜਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਆਪਣੀ ਤਰ੍ਹਾਂ ਦੀਆਂ ਬਿਹਤਰੀਨ ਸੁਵਿਧਾਵਾਂ ਵਿਚੋਂ ਇੱਕ, ਇਹ ਆਈਵੀਐਫ ਸੈਂਟਰ ਰਿਪ੍ਰੋਡਕਟਿਵ ਮੈਡੀਸਿਨ ਮਤਲਬ ਪ੍ਰਜਨਣ ਚਿਕਿਤਸਾ, ਆਬਸਟੇਟਿ੍ਕਸ ਐਂਡ ਡਾਈਨੇਕੋਲਾਜੀ (ਪ੍ਰਸੂਤੀ ਅਤੇ ਇਸਤਰੀ ਰੋਗ), ਐਂਡ੍ਰੋਲਾਜੀ, ਐਂਡੋਕ੍ਰਿਨੋਲਾਜੀ, ਫੇਟਲ ਮੈਡੀਸਿਨ (ਭਰੂਣ ਚਿਕਿਤਸਾ) ਅਤੇ ਨਿਯੋਨੇਟੋਲਾਜੀ ਸਹਿਤ ਸਹਾਇਕ ਗਰਭਧਾਰਣ ਵਿਚ ਸਾਰੇ ਸਬ-ਸਪੈਸ਼ੀਲਿਟੀਜ ਵੀ ਪ੍ਰਦਾਨ ਕਰੇਗਾ। ਡਾ. ਪਿ੍ਯੰਕਾ ਸ਼ਰਮਾ ਨੇ ਕਿਹਾ ਕਿ ਇਨਫਰਟੀਲਿਟੀ ਸਿਰਫ ਇਕ ਗੰਭੀਰ ਬੀਮਾਰੀ ਨਹੀਂ ਸਗੋਂ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਦਾ ਇਕ ਸੰਘਰਸ਼ ਹੈ¢ ਚਾਹੇ ਤੁਸੀਂ ਕਿਸੇ ਵੀ ਜਾਤੀ, ਧਰਮ, ਿਲੰਗ, ਆਰਥਿਕ ਸਥਿਤੀ ਤੋਂ ਆਉਂਦੇ ਹੋ, ਇਨਫਰਟੀਲਿਟੀ ਇਸ ਵਿਚ ਕੋਈ ਅੰਤਰ ਨਹੀਂ ਕਰਦੀ, ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।