ਨਿਊਜ਼ਮਿਰਰ ਡੈਸਕ:
ਮੋਹਾਲੀ: ਆਈਵੀ ਗਰੁੱਪ ਆਫ ਹੈਲਥਕੇਅਰ ਨੇ ਵੀਰਵਾਰ ਨੂੰ ਆਪਣੇ ਜਨਮ ਦਿਨ ਤੇ ਇੱਕ ਪÏਦਾ ਲਗਾਓ ਪਹਿਲ ਸ਼ੁਰੂ ਕੀਤੀ ਹੈ | ਇਹ ਪਹਿਲ ਮੋਹਾਲੀ , ਬਠਿੰਡਾ , ਖੰਨਾ, ਅੰਮਿ੍ਤਸਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਸਹਿਤ ਗਰੁੱਪ ਦੇ ਸਾਰੇ ਛੇ ਹਸਪਤਾਲਾਂ ਵਿਚ ਸ਼ੁਰੂ ਕੀਤੀ ਗਈ ਹੈ |
ਇਹ ਪਹਿਲ ਗਰੁੱਪ ਦੀ ਐਮਡੀ ਡਾ. ਕੰਵਲਦੀਪ ਅਤੇ ਡਾਇਰੈਕਟਰ ਡਾ. ਜਪਨੀਤ ਸਿੰਘ ਦੇ ਜਨਮਦਿਨ ਦੇ ਮÏਕੇ ਤੇ ਸ਼ੁਰੂਕੀਤੀ ਗਈ |
ਪਹਿਲ ਦੇ ਦÏਰਾਨ ਪੈਰਾਮੈਡਿਕ, ਮੈਡੀਕਲ ਅਤੇ ਪਰਸ਼ਾਸਨ ਸਹਿਤ ਸਟਾਫ ਨੇ ਸਾਰੇ ਛੇ ਹਸਪਤਾਲਾਂ ਵਿਚ ਪÏਦੇ ਲਗਾਏ |
ਇਸ ਮÏਕੇ ਤੇ ਬੋਲਦੇ ਹੋਏ, ਡਾ. ਕੰਵਲਦੀਪ ਨੇ ਕਿਹਾ, ਸਾਡੇ ਸਾਰਿਆਂ ਦੀ ਰੱਖਿਆ ਕਰਨ ਵਾਲੀ ਧਰਤੀ ਮਾਤਾ ਦੇ ਪਰਤੀ ਵਚਨਬੱਧਤਾ ਦੇ ਰੂਪ ਵਿਚ ਸਾਨੂੰ ਸਾਰਿਆਂ ਨੂੰ ਹਰ ਸੰਭਵ ਮÏਕੇ ਤੇ ਬੂਟੇ ਲਗਾਉਣੇ ਚਾਹੀਦੇ ਹਨ | ਜਨਮਦਿਨ ਦਾ ਪÏਦਾ ਲਗਾ ਕੇ ਜਨਮਦਿਨ ਮਨਾਉਣਾ ਸਾਡੇ ਪਰਿਆਵਰਣ ਦੀ ਰੱਖਿਆ ਲਈ ਇੱਕ ਕਦਮ ਹੈ | ਸਾਡੇ ਜਨਮਦਿਨ ਦੇ ਬੂਟੇ ਨੂੰ ਵਧਦੇ ਹੋਏ ਦੇਖਣ ਨਾਲੋਂ ਜਿਆਦਾ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ, ਉਨ੍ਹਾਂ ਨੇ ਕਿਹਾ |