ਪਟਿਆਲਾ: ਰਵੇਲ ਸਿੱਧੂ
ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਪਟਿਆਲਾ ਸ਼ਹਿਰੀ ਪ੍ਧਾਨ ਤੇਜਿੰਦਰ ਮੇਹਤਾ ਦੀ ਅਗਵਾਈ ਹੇਠ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਰਾ ਕੀਤਾ ਗਿਆ। ਇਸ ਮੌਕੇ ਭਾਰਤ ਨਗਰ ਕਲੋਨੀ ਨਿਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦਾ ਸਾਥ ਦੇਂਦੇ ਹੋਏ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਤੇਜਿੰਦਰ ਮੇਹਤਾ ਨੇ ਦਸਿਆ ਕਿ ਕੈਪਟਨ ਸਰਕਾਰ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਤੇ ਕਾਬਜ਼ ਹੋਈ ਹੈ। ਸਸਤੀ ਬਿਜਲੀ ਦੇਣ ਦੇ ਉਲਟ ਚਾਰ ਸਾਲਾਂ ‘ਚ 12 ਫੀਸਦੀ ਤਕ ਬਿਜਲੀ ਦਰਾਂ ‘ਚ ਵਾਧਾ ਕਰ ਕੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਬਿਜਲੀ ਤਿਆਰ ਕਰਨ ਵਾਲਾ ਸੂਬਾ ਹੈ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਇੰਨੀ ਮਹਿੰਗੀ ਬਿਜਲੀ ਦਿਤੀ ਜਾਣੀ ਕਿੱਥੋ ਦਾ ਇਨਸਾਫ਼ ਹੈ ਉਨ੍ਹਾਂ ਕਿਹਾ ਕੇ ਜੇਕਰ ਪੰਜਾਬ ‘ਚ ਸਾਲ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਵੀ ਦਿੱਲੀ ਦੀ ਤਰਜ ‘ਤੇ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਕਿਉਂਕਿ ਇਹ ਲੋਕਾਂ ਦਾ ਹੱਕ ਹੈ
ਇਸ ਮੋਕੇ ਸੀਨੀਅਰ ਅਾਗੂ ਡਾ ਹਰੀਸ਼ਕਾਂਤ ਵਾਲੀਆ, ਸਾਬਕਾ ਬਲਾਕ ਪ੍ਧਾਨ ਮੁਖਤਿਆਰ ਸਿੰਘ ਗਿੱਲ, ਸੀਨੀਅਰ ਆਗੂ ਰਵੇਲ ਸਿੱਧੂ, ਵਿਜੈ ਕਨੌਜਿਆ, ਆਪ ਆਗੂ ਪੋ੍ ਸੁਰਮਿੰਦਰ ਸੀੜਾ,ਰਮੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਆਪ ਆਗੂ ਇਸ ਮੋਕੇ ਹਾਜ਼ਰ ਸਨ।