ਅਮਰਪਾਲ ਨੂਰਪੁਰੀ
ਸੋਨੀ ਟੀਵੀ ਤੇ ਲੰਮੇ ਸਮੇਂ ਤੋ ਪ੍ਰਸਾਰਿਤ ਹੋ ਰਹੇ ਅਪਰਾਧ ਤੇ ਅਧਾਰਤ ਰਿਐਲਟੀ ਸ਼ੋਅ ਕਰਾਈਮ ਪੈਟਰੋਲ ਨੂੰ ਮਿਲੀ ਸਫਲਤਾ ਦੇ ਨਾਲ ਹੀ ਇਸ ਪੋ੍ਰਗਰਾਮ ਦੇ ਪੇਸ਼ਕਾਰ ਰਹੇ ਅਨੂਪ ਸੋਨੀ ਦਾ ਨਾਂ ਇਨ੍ਹਾਂ ਦਿਨੀਂ ਚਰਚਾ ਵਿਚ ਹੈ। ਕਿਸੇ ਵੀ ਘਟਨਾ ਜਾਂ ਅਪਰਾਧ ਤੋੌਂ ਰੁਬਰੂ ਕਰਾਉਣ ਦਾ ਉਨ੍ਹਾਂ ਦਾ ਅੰਦਾਜ਼ ਅਤੇ ਸੰਵਾਦ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਅਨੂਪ ਸੋਨੀ ਇਸ ਤੋ ਪਹਿਲਾਂ ਲੜੀਵਾਰ ਸੀ ਹਾਕਸ ਅਤੇ ਸਾਇਆ ਵਿਚ ਕੰਮ ਕਰ ਚੁੱਕੇ ਹਨ ਅਤੇ ਅੱਜ ਕੱਲ ਵੱਖ—ਵੱਖ ਵੈਬ ਸੀਰੀਜ਼ ਵਿਚ ਆਪਣੇ ਅਭਿਨੈ ਦੇ ਜੌਹਰ ਦਿਖਾ ਰਹੇ ਹਨ। ਪੇਸ਼ ਹਨ ਕੁਝ ਸਮਾਂ ਪਹਿਲਾਂ ਇਸ ਸ਼ੋਅ ਨੂੰ ਛੱਡ ਚੁੱਕੇ ਹੋਸਟ ਅਨੂਪ ਸੋਨੀ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੇ ਕੁਝ ਅੰਸ਼:
? ਅਨੂਪ ਜੀ, ਤੁਸੀਂ ਇਕ ਲੰਮੇ ਸਮੇਂ ਤੋਂ ਕਰਾਈਮ ਪੈਟਰੋਲ ਨਾਲ ਜੁੜੇ ਰਹੇ ਹੋ, ਕਿਵੇਂ ਮਹਿਸੂਸ ਕਰਦੇ ਹੋ।
ਕਰਾਈਮ ਪੈਟਰੋਲ ਦੇ ਹੁਣ ਤਕ ਕੁਲ 1200 ਤੋ ਵੱਧ ਸ਼ੋਅ ਪ੍ਰਸਾਰਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਅਤੇ ਇਸ ਨਾਲ ਸ਼ੋਅ ਦੀ ਟੀਆਰਪੀ ਵੀ ਵਧੀ ਹੈ।
? ਕੀ ਤੁਹਾਨੂੰ ਲਗਦਾ ਹੈ ਕਿ ਇਸ ਸ਼ੋਅ ਨਾਲ ਲੋਕ ਜਾਗਰੂਕ ਹੋ ਰਹੇ ਹਨ।
ਹਾਂ ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਲੋਂਕਾਂ ਦਾ ਹੁੰਗਾਰਾਂ ਅਤੇ ਸ਼ੋਅ ਦੀ ਸਫਲਤਾ ਸਭ ਕੁਝ ਦੱਸ ਦਿੰਦੀ ਹੈ।
? ਇਸ ਰਿਐਲਟੀ ਸ਼ੋਅ ਨੂੰ ਵੇਖਣ ਵਾਲੇ ਜ਼ਿਆਦਾਤਰ ਲੋਕ ਕਿਸ ਉਮਰ ਦੇ ਹਨ।
ਨੌਜਵਾਨਾਂ ਵਿਚ ਤਾਂ ਇਸ ਸ਼ੋਅ ਦਾ ਜ਼ਬਰਦਸਤ ਕੇ੍ਜ਼ ਹੈ, ਪਰ ਇਸ ਤੋਂ ਇਲਾਵਾ ਘਰੇਲੂ ਮਹਿਲਾਵਾਂ ਅਤੇ ਬਜ਼ੁਰਗ ਵੀ ਇਹ ਸ਼ੋਅ ਨਿਯਮਿਤ ਵੇਖਦੇ ਹਨ।
? ਅਨੂਪ ਜੀ, ਸ਼ੋਅ ਲਈ ਕਲਾਕਾਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ।
ਸੋਨੀ ਟੀਵੀ ਦੀ ਟੀਮ ਵੱਲੋਂ ਅਜਿਹੇ ਟੀਵੀ ਕਲਾਕਾਰਾਂ ਦੀ ਚੋਣ ਕੀਤੀ ਜਾਂਦੀ ਹੈ ਜੋ ਹੋਣਹਾਰ ਹੋਣ, ਪਰ ਦਰਸ਼ਕਾਂ ਵਿਚ ਵਧੇਰੇ ਲੋਕਪ੍ਰਿਯ ਨਾ ਹੋਣ। ਜੇਕਰ ਕਲਾਕਾਰ ਪਾਪੂਲਰ ਹੈ ਤਾਂ ਉਹ ਆਪਣੀ ਇਕ ਬਣ ਚੁੱਕੀ ਪਛਾਣ ਵਿਚੋਂ ਨਿਕਲ ਨਹੀਂ ਪਾਉਂਦਾ।
? ਤੁਸੀਂ ਕਰਾਈਮ ਪੈਟਰੋਲ ਨੂੰ ਦੂਜੇ ਕਰਾਈਮ ਸ਼ੋਆਂ ਤੋਂ ਕਿਸ ਤਰ੍ਹਾਂ ਵੱਖ ਮੰਨਦੇ ਹੋ।
ਅਸੀਂ ਘਟਨਾ ਤੋਂ ਲੈ ਕੇ ਕਲਾਕਾਰਾਂ ਦੀ ਚੋਣ, ਉਸ ਦਾ ਰੂਪਾਂਤਰਣ ਅਤੇ ਦਰਸ਼ਕਾਂ ਦੀਆਂ ਭਾਵਨਾਵਾਂ ਦਾ ਵੀ ਪੂਰਾ ਖਿਆਲ ਰਖਦੇ ਹਾਂ। ਸ਼ਾਇਦ ਇਸੇ ਲਈ ਸਾਡੇ ਸ਼ੋਅ ਦੀ ਸ਼ਲਾਘਾ ਹੋ ਰਹੀ ਹੈ ਅਤੇ ਅਸੀਂ ਹੋਰਨਾਂ ਤੋਂ ਕੁਝ ਬਿਹਤਰ ਅਤੇ ਵੱਖਰਾ ਮਹਿਸੂਸ ਕਰਦੇ ਹਾਂ।
? ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ।
ਅਸੀਂ ਇਹੋ ਮੈਸੇਜ਼ ਆਪਣੇ ਸ਼ੋਅ ਰਾਹੀਂ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਵਧਾਨ ਅਤੇ ਸੁਰੱਖਿਅਤ ਰਹੋ। ਕਿਸੇ ਵੀ ਅਣਪਛਾਤੇ ਵਿਅਕਤੀ ਨਾਲ ਮੇਲ ਜੋਲ ਨਾ ਵਧਾਉ ਅਤੇ ਲੋੜ ਪੈਣ ਤੇ ਪੁਲਿਸ ਨਾਲ ਸੰਪਰਕ ਕਰੋ।
ਬਹੁਤ ਵਧੀਆ ਐਂਕਰ ਅਤੇ ਐਕਟਰ ਘੈਂਟ ਬੰਦਾ…
ਸਿਰਾ ਲਾਉਦਾ ਬਾਈ ???
ਵਧੀਆ ਇੰਟਰਵਿਊ! ਸੋਹਣੇ ਢੁਕਵੇਂ ਸਵਾਲ ਜਵਾਬ।