-ਰਵੇਲ ਸਿੱਧੂ
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਜੀ.ਐੱਸ.ਆਨੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਕਰਮਜੀਤ ਕੌਰ ਨੇ ਸ਼ਮੂਲੀਅਤ ਕੀਤੀ। ਵਿਸ਼ਵ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਦੋ ਨਾਮਵਰ ਕਵਿਤਰੀਆਂ ਸੰਦੀਪ ਜਸਵਾਲ ਅਤੇ ਰਮਨਦੀਪ ਵਿਰਕ ਨੂੰ ਉਹਨਾਂ ਦੀ ਪੁਖ਼ਤਾ ਸ਼ਾਇਰੀ ਲਈ ਸਨਮਾਨ ਦਿੱਤੇ ਗਏ।
ਕੈਨੇਡਾ ਵਸਦੀ ਸ਼ਾਇਰਾ ਰਮਿੰਦਰ ਰਮੀ ਦੀ ਕਾਵਿ—ਪੁਸਤਕ ‘ਕਿਸ ਨੂੰ ਆਖਾਂ* ਅਤੇ ਚਰਚਿਤ ਮੈਗਜ਼ੀਨ ‘ਗੁਸਈਆਂ* ਨੂੰ ਵੀ ਲੋਕ—ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਦੋਨਾਂ ਕਵਿਤਰੀਆਂ ਦੀ ਕਾਵਿ—ਦ੍ਰਿਸ਼ਟੀ ਅਤੇ ਸ਼ਿਲਪ ਘਾੜਤ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਨੇ ਦੋਨਾਂ ਕਵਿਤਰੀਆਂ ਨੂੰ ਸਨਮਾਨ ਭੇਂਟ ਕਰਦਿਆਂ ਕਿਹਾ ਕਿ ਦੋਨਾਂ ਦੀ ਕਵਿਤਾ ਰੂਹ *ਚ ਉਤਰ ਜਾਣ ਵਾਲੀ ਹੈ। ਮੰਚ ਦੀਆਂ ਗਤੀਵਿਧੀਆਂ ਬਾਰੇ ਬੋਲਦਿਆਂ ਡਾ. ਜੀ.ਐਸ.ਆਨੰਦ ਨੇ ਕਿਹਾ ਕਿ ਭਾਸ਼ਾਵਾਂ ਦੇ ਸਾਹਿਤ ਨੂੰ ਵਿਸ਼ਵ—ਵਿਆਪੀ ਬਣਾਉਣ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਸਮਾਗਮ ਵਿੱਚ ਡਾ. ਹਰਜੀਤ ਸਿੰਘ ਸੱਧਰ, ਸੁਖਮਿੰਦਰ ਸੇਖੋਂ, ਕੁਲਵੰਤ ਨਾਰੀਕੇ, ਆਸ਼ਾ ਸ਼ਰਮਾ, ਵਿਜੇਤਾ ਭਾਰਦਵਾਜ ਤੇ ਗੁਰਦਰਸ਼ਨ ਗੁਸੀਲ ਨੇ ਵੀ ਵਿਚਾਰ ਸਾਂਝੇ ਕੀਤੇ। ਕਵਿਤਾ ਦੇ ਸੈਸ਼ਨ *ਚ ਨਾਮਵਰ ਸ਼ਾਇਰਾਂ ਚੋਂ ਜਸਬੀਰ ਮੀਰਾਂਪੁਰ, ਬਚਨ ਸਿੰਘ ਗੁਰਮ, ਡਾ. ਇਕਬਾਲ ਸੋਮੀਆਂ, ਸੰਤ ਸਿੰਘ ਸੋਹਲ, ਹਰੀਦੱਤ ਹਬੀਬ, ਕੁਲਵੰਤ ਸੈਦੋਕੇ, ਕੈਪ ਚਮਕੌਰ ਸਿੰਘ, ਗੁਰਪ੍ਰੀਤ ਢਿੱਲੋਂ, ਸਨੇਹਇੰਦਰ ਮੀਲੂ, ਸਰਵਣ ਕੁਮਾਰ ਵਰਮਾ, ਅਵਤਾਰ ਚਹਿਲ, ਰਾਮ ਸਿੰਘ ਬੰਗ, ਰਵੇਲ ਸਿੱਧੂ ਪੁਸ਼ਪ, ਅਮਨਜੋਤ ਧਾਲੀਵਾਲ, ਰਾਜਵਿੰਦਰ ਕੌਰ ਪਾਤੜਾਂ, ਕਿਰਨ ਸਿੰਗਲਾ, ਜਸਵਿੰਦਰ ਖਾਰਾ, ਪ੍ਰੀਤ ਗੋਸਵਾਮੀ, ਸਿਮਰਨਜੀਤ ਕੌਰ ਸਿਮਰ, ਜੱਗਾ ਰੰਗੂਵਾਲੀਆ, ਸੰਤੋਸ਼ ਸੰਧੀਰ, ਰਾਜਵਿੰਦਰ ਜਟਾਣਾਂ, ਕੁਲਦੀਪ ਕੌਰ ਧੰਜੂ, ਕ੍ਰਿਪਾਲ ਮੂਣਕ, ਡਾ. ਰਾਕੇਸ਼ ਤਿਲਕਰਾਜ, ਕਿਸ਼ਨ ਧੀਮਾਨ, ਕੁਲਦੀਪ ਸਿੰਘ ਢੀਂਗਰਾ, ਤਿਰਲੋਕ ਢਿੱਲਂੋ, ਅਮਰਜੀਤ ਕੌਰ ਆਸ਼ਟ, ਸ਼ਾਮ ਸਿੰਘ ਪ੍ਰੇਮ ਤੇ ਬਲਦੇਵ ਬਿੰਦਰਾ ਨੇ ਰਚਨਾਵਾਂ ਪੜੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਵਿਜੇਤਾ ਭਾਰਦਵਾਜ ਨੇ ਤੇ ਫੋਟੋਗ੍ਰਾਫੀ ਮੰਚ ਦੇ ਪੀ.ਆਰ.ਓ. ਜੋਗਾ ਸਿੰਘ ਧਨੋਲਾ ਨੇ ਬਾਖੂਬੀ ਨਿਭਾਈ।