ਨਊਜ਼ਮੀਰਰ ਡੈਸਕ:
ਮੋਹਾਲੀ : ਆਇਲ, ਗੈਸ ਅਤੇ ਧਾਤੂ ਕੰਪਨੀ ਵੇਦਾਂਤਾ ਨੇ ਵਿਸ਼ਵ ਪਰਿਆਵਰਣ ਦਿਵਸ ਦੇ ਮੌਕੇ ਤੇ ਕੇਅਰਸ ਗ੍ਰੀਨ ਕਵਰ ਪਹਿਲ ਦੀ ਸ਼ੁਰੂਆਤ ਕੀਤੀ |
ਪਹਿਲ ਦਾ ਉਦਘਾਟਨ ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਵੱਲੋਂ ਕੀਤਾ ਗਿਆ | ਇਸ ਪਹਿਲ ਦੇ ਤਹਿਤ ਕੰਪਨੀ ਦੇ ਕਰਮਚਾਰੀ ਅਤੇ ਵਪਾਰਕ ਭਾਗੀਦਾਰ ਆਪਣੀ ਮਾਈਕ੍ਰੋਸਾਈਟ – ਵੇਦਾਂਤਾ ਕੇਅਰਸ ਪਲਾਂਟੇਸ਼ਨ ਪੋਰਟਲ ਤੇ ਰਜਿਸਟ੍ਰੇਸ਼ਨ ਕਰਕੇ ਕੋਵਿਡ-19 ਤੋਂ ਸਵੱਛ ਹੋ ਚੁੱਕੇ ਆਪਣੇ ਪਿਆਰਿਆਂ ਦੇ ਲਈ ਪੌਦਾ ਲਗਾ ਸਕਣਗੇ |
ਵੇਦਾਂਤਾ ਕੇਅਰਸ ਗ੍ਰੀਨ ਕਵਰ ਪਹਿਲ ਦੇ ਮਾਧਿਅਮ ਨਾਲ 10 ਲੱਖ ਨਾਲੋਂ ਜਿਆਦਾ ਪੌਦੇ ਲਗਾਏ ਜਾਣਗੇ, ਜਿਨ੍ਹਾਂ ਵਿਚ ਕੰਪਨੀ ਦੀਆਂ ਸਾਰੀਆਂ ਇਕਾਈਆਂ ਸ਼ਾਮਲ ਹੋਣਗੀਆਂ | ਪੌਦਾ ਰੋਪਣ ਅਭਿਆਨ ਉਨ੍ਹਾਂ ਤੋਹਫਿਆਂ ਦੇ ਲਈ ਧੰਨਵਾਦ ਪ੍ਰਗਟ ਕਰਨਾ ਹੈ ਜਿਹੜੇ ਸਾਨੂੰ ਧਰਤੀ ਤੋਂ ਪ੍ਰਾਪਤ ਹੋਏ ਹਨ | ਕੰਪਨੀ ਵੱਲੋਂ ਸਾਲ 2020-21 ਵਿਚ ਲਗਭਗ 1.2 ਲੱਖ ਪੌਦੇ ਲਗਾਏ ਗਏ ਸਨ |
ਵੇਦਾਂਤਾ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਸੁਰੱਖਿਆ ਅਧਿਕਾਰੀ ਸੁਨੀਲ ਦੁੱਗਲ ਨੇ ਕਿਹਾ ਕਿ, ‘ਵੇਦਾਂਤਾ ਕੇਅਰ ਗ੍ਰੀਨ ਕਵਰ ਪਹਿਲ ਆਪਣੇ ਸਾਰੇ ਪਰਿਚਾਲਨਾਂ ਵਿਚ ਜੀਰੋ ਹਾਰਮ, ਜੀਰੋ ਵੇਸਟ ਅਤੇ ਜੀਰੋ ਡਿਸਚਾਰਜ ਦੇ ਸਾਡੇ ਟੀਚੇ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਣ ਕਦਮ ਹੈ | ਆਉਣ ਵਾਲੇ ਦਿਨਾਂ ਵਿਚ, ਵੇਦਾਂਤਾ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣਾ ਜਾਰੀ ਰੱਖੇਗੀ, ਜਿੰਮੇਦਾਰ ਖਨਨ ਤੇ ਧਿਆਨ ਕੇਂਦਰਿਤ ਕਰੇਗਾ ਅਤੇ ਮਜਬੂਤ ਈਐਸਜੀ ਖਤਰਾ ਘਟਾਓ ਯੋਜਨਾਂ ਵਿਕਸਿਤ ਕਰੇਗੀ |