ਰਵੇਲ ਸਿੱਧੂ:
ਕਰੋਨਾ ਦੀ ਆੜ ‘ਚ ਪੰਜਾਬ ਦੇ ਛੋਟੇ ਅਤੇ ਮੱਧਮ ਦੁਕਾਨਦਾਰਾਂ ਦੇ ਵਪਾਰ ਬੰਦ ਕਰਵਾ ਕੇ ਪੁਰਾ ਹਫਤਾ ਸ਼ਰਾਬ ਦੇ ਠੇਕੇ ਖੋਲ੍ਹਣ ਸਬੰਦੀ ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ‘ਚ ਐਤਵਾਰ ਨੂੰ ਆਮ ਆਦਮੀ ਪਾਰਟੀ ਭੜਕ ਉੱਠੀ।ਪਾਰਟੀ ਦੀ ਪਟਿਆਲਾ ਸ਼ਹਿਰੀ ਟੀਮ ਵੱਲੋਂ ਜਿਲ੍ਹਾ ਪ੍ਧਾਨ ਤੇਜਿੰਦਰ ਮੇਹਤਾ ਦੀ ਅਗਵਾਈ ‘ਚ ਸਥਾਨਕ ਸ਼ੇਰਾ ਵਾਲਾ ਗੇਟ ਵਿਖੇ ਸਥਿੱਤ ਸ਼ਰਾਬ ਦੇ ਠੇਕੇ ਦੇ ਸਾਹਮਣੇ ਸੰਕੇਤਕ ਧਰਨਾ ਅਤੇ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਤੇਜਿੰਦਰ ਮੇਹਤਾ ਨੇ ਦਸਿਆ ਕਿ ਕੈਪਟਨ ਸਰਕਾਰ ਵੱਲੋਂ ਕੱਲ ਰਾਤ ਹਫ਼ਤੇ ਦੇ ਅਖੀਰਲੇ ਦੋ ਦਿਨ ਵੀ ਲਾਕਡਾਉਨ ਦੌਰਾਨ ਪੁਰਾ ਹਫ਼ਤਾ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਹੁਕਮ ਜਾਰੀ ਕਰਕੇ ਪੰਜਾਬ ਦੇ ਛੋਟੇ- ਮੱਧਮ ਵਪਾਰੀ,ਰੇਹੜੀ ਵਾਲੇ, ਮਜ਼ਦੂਰ ਅਤੇ ਦਿਹਾੜੀਦਾਰ ਵਰਗ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਕੋਰੋਨਾ ਤੋਂ ਬਚਾਅ ਲਈ ਕੈਪਟਨ ਸਰਕਾਰ ਵਲੋਂ ਲਾਕਡਾਉਨ ਲਗਾਇਆ ਗਿਆ ਹੈ,ਜਿਸ ‘ਚ ਵਪਾਰੀ ਹਫ਼ਤੇ ‘ਚ ਸਿਰਫ ਦੋ ਦਿਨ ਦੁਕਾਨਾਂ ਖੋਲ੍ਹ ਸਕਦਾ ਹੈ,ਜਦਕਿ ਸ਼ਰਾਬ ਦੇ ਠੇਕੇ ਪੂਰਾ ਹਫਤਾ ਖੁਲ੍ਹੇ ਰਹਿ ਸਕਦੇ ਹਨ।ਇਸ ਨਾਲ ਪੰਜਾਬ ‘ਚ ਛੋਟੇ ਵੱਡੇ ਵਪਾਰੀ ਦਾ ਲੱਕ ਟੁਟ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਹੁਕਮ ਤਾਂ ਦਿੱਤੇ ਹਨ ਕਿਉਂਕਿ ਇਹਨਾਂ ਸ਼ਰਾਬ ਵੇਚਣ ਦੇ ਕਾਰੋਬਾਰ ‘ਚ ਕਾਗਰਸੀ ਲੀਡਰਾਂ ਦਾ ਵੱਡਾ ਹਿੱਸਾ ਹੈ। ਸ਼ਰਾਬ ਪੀ ਕੇ ਸਮਾਜਿਕ ਦੂਰੀ ਦੀ ਪਾਲਣਾ ਵੀ ਨਹੀ ਹੋਵੇਗੀ। ਘਰੇਲੂ ਹਿੰਸਾ ਨੂੰ ਵੀ ਹੁੰਗਾਰਾ ਮਿਲੇਗਾ । ਲੜਾਈ-ਝਗੜੇ, ਚੋਰੀ, ਲੁੱਟ ਮਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ।
ਇਸ ਮੋਕੇ ਸੀਨੀਅਰ ਆਗੂ ਪੑੋ. ਸੁਮੇਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਦਾ ਹਰ ਵਰਗ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਏਅਰ ਕੰਡੀਸ਼ਨਰ ਸਰਕਾਰੀ ਦਫਤਰਾਂ ‘ਚ ਬੈਠ ਕੇ ਗਾਈਡਲਾਈਨਜ਼ ਬਣਾਉਣ ਵਾਲੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਬਾਰੇ ਕੋਈ ਵੀ ਜਾਣਕਾਰੀ ਨਹੀਂ ।
ਇਸ ਮੋਕੇ ਸੀਨੀਅਰ ਅਾਗੂ ਡਾ ਹਰੀਸ਼ਕਾਂਤ ਵਾਲੀਆ ਉਪ-ਪੑਧਾਨ ਬੁੱਧੀਜੀਵੀ ਵਿੰਗ, ਸੀਨੀਅਰ ਆਗੂ ਸੰਦੀਪ ਬੰਧੂ ਸੀਨੀਅਰ ਆਗੂ ਰਵੇਲ ਸਿੱਧੂ, ਆਪ ਆਗੂ ਪੋ੍ ਸੁਰਮਿੰਦਰ ਸੀੜਾ,ਡਾ:ਪੑੇਮ ਪਾਲ ਡਿੱਲੋਂ ਜਿਲ੍ਹਾ ਪਰਧਾਨ ਡਾਕਟਰ ਵਿੰਗ, ਅੰਗਰੇਜ਼ ਸਿੰਘ ਈਵੈਂਟ ਮੈਨੇਜਰ, ਹਰੀਸ਼ਕਾਂਤ ਨਰੂਲਾ,ਰਾਜਵੀਰ ਸਿੰਘ ਬਲਾਕ ਪਰਧਾਨ, ਅਮਿਤ ਵਿੱਕੀ, ਸੁਮਿਤ ਟਕੇਜਾ ਗੁਰਪ੍ਰੀਤ ਥਿੰਦ ਅਤੇ ਹੋਰ ਬਹੁਤ ਸਾਰੇ ਆਪ ਆਗੂ ਇਸ ਮੋਕੇ ਹਾਜ਼ਰ ਸਨ।