ਮੋਹਾਲੀ : ਆਪਣੀ ਤੀਜੀ ਵਰ੍ਹੇਗੰਢ ਦੇ ਮੌਕੇ ਤੇ ਸਾਬਕਾ ਆਈਟੀਬੀਪੀ ਅਧਿਕਾਰੀਆਂ ਦੀ ਆਲ ਇੰਡੀਆ ਐਕਸ-ਆਈਟੀਬੀਪੀ ਪਰਸਨਲ ਵੈਲਫੇਅਰ ਐਸੋਸਿਏਸ਼ਨ (ਏਆਈਈਪੀਡਬਲਿਊਏ) 4 ਅਪ੍ਰੈਲ ਨੂੰ 50ਵੀਂ ਬਟਾਲੀਅਨ ਕੈਂਪਸ, ਅੰਮਿ੍ਤਸਰ ਵਿਚ ਇੱਕ ਸੰਪਰਕ ਅਤੇ ਵਿਚਾਰ-ਵਿਨਿਯਮ ਰੈਲੀ ਦਾ ਆਯੋਜਨ ਕਰ ਰਿਹਾ ਹੈ |
ਜਾਣਕਾਰੀ ਦਿੰਦੇ ਹੋਏ ਐਕਸ-ਆਈਟੀਬੀਪੀ ਕਮਾਂਡੈਂਟ, ਮੋਹਿੰਦਰ ਸਿੰਘ ਅਤੇ ਏਆਈਈਪੀਡਬਲਿਊਏ, ਪੰਜਾਬ ਦੇ ਸਕੱਤਰ ਨੇ ਕਿਹਾ ਕਿ ਰੈਲੀ ਤੋਂ ਬਾਅਦ ਮੈਂਬਰਾਂ ਦੀ ਇੱਕ ਬੈਠਕ ਵੀ ਆਯੋਜਿਤ ਕੀਤੀ ਜਾਵੇਗੀ ਜਿੱਥੇ ਉਨ੍ਹਾਂ ਨੂੰ ਸਰਕਾਰ ਦੀਆਂ ਭਲਾਈ ਯੋਜਾਵਾਂ ਅਤੇ ਐਸੋਸਿਏਸ਼ਨ ਦੀ ਪਹਿਲ ਅਤੇ ਉਪਲਬਧੀਆਂ ਨਾਲ ਜਾਣੂੰ ਕਰਵਾਇਆ ਜਾਵੇਗਾ |
25 ਅਪ੍ਰੈਲ, 2018 ਨੂੰ ਗਠਿਤ, ਏਆਈਈਪੀਡਬਲਿਊਏ ਰਿਟਾਇਰਡ ਆਈਟੀਬੀਪੀ ਕਰਮੀਆਂ ਦੀ ਇੱਕ ਪਹਿਲ ਹੈ, ਜਿਸਦਾ ਮਕਸਦ ਸਾਬਕਾ ਆਈਟੀਬੀਪੀਐਫ ਹਿਮਵੀਰ ਨੂੰ ਉਨ੍ਹਾਂ ਦੇ ਭਰਾਵਾਂ, ਵਿਧਵਾਵਾਂ ਅਤੇ ਆਸ਼ਰਿਤਾਂ (ਨਿਰਭਰਾਂ) ਦੀ ਭਲਾਈ ਵਿਚ ਰਚਨਾਤਮਕ ਰੂਪ ਨਾਲ ਕੰਮ ਕਰਨ ਦੇ ਲਈ ਇਕੱਠੇ ਕਰਨਾ ਹੈ | ਐਸੋਸਿਏਸ਼ਨ ਸਾਬਕਾ ਆਈਟੀਬੀਪੀਐਫ ਅਧਿਕਾਰੀਆਂ ਦਾ ਇਕੱਲਾ ਰਾਸ਼ਟਰੀ ਪੱਧਰ ਦਾ ਸੰਗਠਨ ਹੈ, ਜਿਸ ਵਿਚ ਪੂਰੇ ਭਾਰਤ ਤੋਂ ਸਾਰੇ ਰੈਂਕਾਂ ਦੇ ਮੈਂਬਰ ਸ਼ਾਮਲ ਹਨ |