-ਰਵੇਲ ਸਿੱਧੂ “ਪੁਸ਼ਪ”
ਅੱਜ ਜਦੋਂ ਬਾਰਾਂਦਰੀ ਗਾਰਡਨ ,ਪਟਿਆਲਾ ਦੀ ਸੈਰ ਕਰਨ ਤੋਂ ਬਾਅਦ ਇਕ ਬੈਂਚ ਤੇ ਬੈਠਾ, ਤਾਂ ਇੰਝ ਲਗਿਆ ਜਿਵੇਂ ਕੋਈ ਮੈਨੂੰ ਘੂਰ ਰਿਹਾ ਹੋਵੇ,,,,ਸਾਹਮਣੇ ਵੇਖਣ ਤੇ ਤਸਵੀਰ ਵਾਲਾ ਇਹ ਸੁਕਾ ਪਿਪਲ ਨਜਰੀਂ ਪਿਆ, ਜਿਹੜਾ ਬਹੁਤ ਉਮਰ ਦਰਾਜ਼ ਵੀ ਹੈ ਤੇ ਜਿਸਦੀਆਂ ਜੜ੍ਹਾਂ ਸਿਉਂਕ ਖਾ ਚੁਕੀਆਂ ਹਨ ,ਪਰ ਹਾਲੇ ਵੀ ਇਸਦੇ ਸਿਰ ਤੇ ਇੱਕ ਹਰੀ ਪਤਿਆਂ ਵਾਲੀ ਟਾਹਣੀ ਬਰਕਰਾਰ ਹੈ,,,,,ਪਤਾ ਨਹੀਂ ਇਸ ਪਿਪਲ ਨੇ ਕਿੰਨੇ ਮੋਸਮ, ਕਿੰਨੇ ਨਜ਼ਾਰੇ ,ਵੱਖ ਵੱਖ ਲੋਕ ਤੇ ਨਾ ਜਾਣੇ ਕਿੰਨੇ ਹੀ ਰਾਜੇ ਰਾਣੀਆ ਵੇਖੇ ਹੋਣਗੇ ,ਪਰ ਉਸ ਦੀ ਬਾਦਸ਼ਾਹਤ ਅਜੇ ਵੀ ਕਾਇਮ ਹੈ .