-ਅਮਰਪਾਲ ਨੂਰਪੁਰੀ
ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਆਪਣੇ ਮਧੁਰ ਸੰਗੀਤ ਰਾਹੀਂ ਸਰੋਤਿਆਂ ਦਾ ਦਿਲ ਜਿੱਤਣ ਵਾਲੇ ਉਘੇ ਸੰਗੀਤਕਾਰ ਵਰਿੰਦਰ ਬਚਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਅਤੇ ਉਹ ਬਿਮਾਰ ਚਲ ਰਹੇ ਸਨ। ਇਹ ਜਾਣਕਾਰੀ ਉਹਨਾਂ ਦੇ ਸਪੁੱਤਰ ਬੀ ਪ੍ਰਾਕ ਨੇ ਸਾਂਝੀ ਕੀਤੀ ਜੋ ਮਸ਼ਹੂਰ ਗਾਇਕ ਤੇ ਕੰਪੋਜ਼ਰ ਵੀ ਹਨ । ਉਹਨਾਂ ਦੇ ਕਈ ਗੀਤ ਮਨ ਭਰਿਆ ,ਫਿਲਹਾਲ ,ਬਾਰਿਸ਼ ਕੀ ਜਾਏ ,ਦਿਲ ਤੋੜ ਕੇ ਹਾਲ ਹੀ ਵਿੱਚ ਹਿੱਟ ਹੋ ਚੁਕੇ ਹਨ।
ਚੇਤੇ ਰਹੇ ਕਿ ਪਿੱਛੇ ਜਿਹੇ ਵਰਿੰਦਰ ਬਚਨ ਦੇ ਛੋਟੇ ਭਰਾ ਸੁਰਿੰਦਰ ਬਚਨ ਦਾ ਵੀ ਸਵਰਗਵਾਸ ਹੋ ਗਿਆ ਸੀ। ਦੋਨੇ ਸੰਗੀਤਕਾਰ ਭਰਾਵਾਂ ਨੇ ਪੰਜਾਬੀ ਗੀਤ -ਸੰਗੀਤ ਦੇ ਖੇਤਰ ਵਿੱਚ ਚੰਗਾ ਨਾਮ ਖਟਿਆ ਸੀ ਅਤੇ ਸਰੋਤਿਆਂ ਦੀ ਝੋਲੀ ਵਿੱਚ ਸੈਂਕੜੇ ਖੂਬਸੂਰਤ ਗੀਤਾਂ ਦੀ ਸੌਗਾਤ ਪਾਈ ਸੀ । ਉਹਨਾਂ ਨੇ ਕੁਛ ਪੰਜਾਬੀ ਫ਼ਿਲਮਾਂ ਦਾ ਸੰਗੀਤ ਨਿਰਦੇਸ਼ਨ ਵੀ ਕੀਤਾ ਸੀ ਜਿਸ ਦੀ ਭਰਪੂਰ ਸਲਾਘਾ ਹੋਈ ਸੀ।
ਇਸ ਔਖੀ ਘੜੀ ਦੇ ਮੌਕੇ ਉਤੇ ਪੰਜਾਬੀ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ,ਸਤਵਿੰਰ ਬੁੱਗਾ ,ਡੈਵੀ ਸਿੰਘ ,ਮਦਨ ਸ਼ੋਂਕੀ ,ਸੰਜੀਵ ਕਪੂਰ ,ਜੇ ਐਸ ਚੀਮਾ ,ਬਲਕਾਰ ਸਿੱਧੂ ,ਗੁਰਕਿਰਪਾਲ ਸੁਰਾਪੁਰੀ ,ਬਲਰਾਜ ਸਿੰਘ ,ਡਾ ਨੀਰਜ ਸ਼ਰਮਾ ,ਬਿੱਟੂ ਕੁਰਾਲੀ ,ਜਗਤਾਰ ਜੱਗਾ ,ਨਿਤਿਨ ਅਰੋੜਾ ,ਨਵੀਂ ਮਾਂਗਟ ,ਬਾਬੂ ਚੰਡੀਗੜ੍ਹੀਆਂ ,ਬਲਦੇਵ ਕਾਕੜੀ ਆਦਿ ਨੇ ਬਿਛੜੀ ਆਤਮਾ ਨੂੰ ਸ਼ਰਧਾਂਜਲੀ ਦਿਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।