–ਨਿਊਜ਼ਮਿਰਰ ਬਿਊਰੋ
ਮੋਹਾਲੀ, 1 ਮਈ : ਆਈਵੀ ਹਸਪਤਾਲ, ਮੋਹਾਲੀ ਵੱਲੋਂ ਆਈਵੀ ਇੰਸਟੀਟਿਊਟ ਆਫ ਆਰਥੋਪੇਡਿਕਸ ਦੇ ਪ੍ਰਮੁੱਖ ਡਾ. ਭਾਨੂੰ ਪ੍ਰਤਾਪ ਸਿੰਘ ਸਲੂਜਾ ਵੱਲੋਂ ਹਸਪਤਾਲ ‘ਚ 17,000 ਨਾਲੋਂ ਜਿਆਦਾ ਨੀ ਜਾਇੰਟ ਸਰਜਰੀ ਨੂੰ ਪੂਰਾ ਕਰਨ ਦੇ ਮੌਕੇ ‘ਤੇ ਐਤਵਾਰ ਨੂੰ ਜਲੰਧਰ ਦੇ ਇੱਕ ਹੋਟਲ ‘ਚ ਪੇਸ਼ੇਂਟ ਕਨੈਕਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ |
ਇਸ ਪ੍ਰੋਗਰਾਮ ‘ਚ ਸਮੇਂ ਸਿਰ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਕਰਵਾਉਣ ਦੀ ਜਰੂਰਤ ਦੀ ਅਵੇਅਰਨੈੱਸ ਲਈ ਗੋਡਿਆਂ ਦੀ ਰਿਪਲੇਸਮੈਂਟ ਕਰਵਾਉਣ ਵਾਲੇ ਲਗਭਗ 30 ਬਜੁਰਗਾਂ ਨੇ ਪੇਸ਼ੇਂਟ ਕਨੈਕਟ ਪ੍ਰੋਗਰਾਮ ਦੇ ਦੌਰਾਨ ਭੰਗੜਾ ਬੀਟਸ ਅਤੇ ਪੰਜਾਬੀ ਗੀਤਾਂ ‘ਤੇ ਡਾਂਸ ਕੀਤਾ | ਪ੍ਰੋਗਰਾਮ ਦੇ ਦੌਰਾਨ ਨੀ ਜਾਇੰਟ ਰਿਪਲੇਸਮੈਂਟ ਨਾਲ ਸਬੰਧਤ ਵਿਭਿੰਨ ਮਿਥਕਾਂ ‘ਤੇ ਵੀ ਚਾਨ੍ਹਣਾ ਪਾਇਆ ਗਿਆ | ਇਸ ਮੌਕੇ ‘ਤੇ ਰੋਗੀਆਂ ਨੇ ਗੋਡਿਆਂ ਦੇ ਦਰਦ ਨਾਲ ਨਜਿੱਠਣ ਅਤੇ ਗੋਡਿਆਂ ਦੀ ਰਿਪਲੇਸਮੈਂਟ ‘ਚ ਆਪਣੀਆਂ ਚੁਣੌਤੀਆਂ ਦੇ ਬਾਰੇ ‘ਚ ਆਪਣੇ ਵਿਚਾਰ ਸ਼ੇਅਰ ਕੀਤੇ |
70 ਸਾਲ ਦੇ ਇੱਕ ਮਰੀਜ ਨੇ ਕਿਹਾ ਕਿ ਰਿਪਲੇਸਮੈਂਟ ਤੋਂ ਪਹਿਲਾਂ ਮੈਂ ਹਰ ਵਾਰ ਝੁਕਣ ‘ਤੇ ਅਸਿਹਣਯੋਗ ਦਰਦ ਮਹਿਸੂਸ ਕਰਦਾ ਸੀ | ਪਰ ਸਰਜਰੀ ਦੇ ਬਾਅਦ ਹੁਣ ਮੈਂ ਭੰਗੜੇ ‘ਚ ਭਾਗ ਲੈ ਸਕਦਾ ਹਾਂ ਅਤੇ ਹੋਰ ਸਿਹਤਮੰਦ ਲੋਕਾਂ ਦੀ ਤਰ੍ਹਾਂ ਆਪਣੀ ਆਮ ਜਿੰਦਗੀ ਜੀਅ ਸਕਦਾ ਹਾਂ |
74 ਸਾਲਾ ਇੱਕ ਹੋਰ ਮਰੀਜ ਨੇ ਕਿਹਾ ਕਿ ਮੈਂ ਕਈ ਸਾਲਾਂ ਤੋਂ ਦਰਦ ‘ਚ ਸੀ ਪਰ ਮੈਂ ਆਪਣਾ ਇਲਾਜ ਕਰਵਾਇਆ | ਮੇਰੇ ਪਰਿਵਾਰ ਨੇ ਮੈਨੂੰ ਨੀ ਰਿਪਲੇਸਮੈਂਟ ਸਰਜਰੀ ਦੇ ਲਈ ਜਾਣ ਲਈ ਪ੍ਰੇਰਿਤ ਕੀਤਾ ਅਤੇ ਸਰਜਰੀ ਦੇ ਬਾਅਦ ਮੈਂ ਉਸ ਗੰਭੀਰ ਦਰਦ ਤੋਂ ਮੁਕਤੀ ਪਾ ਸਕਿਆ |
ਡਾ. ਭਾਨੂੰ ਨੇ ਦੱਸਿਆ ਕਿ ਨਵੀਂ ‘ਟਰੂ ਮੋਸ਼ਨ ਤਕਨੀਕ (ਟੀਐਮਟੀ) ਸਵਿੱਚ ਲੈਸ ਸਰਜਰੀ ਦੇ ਮਾਧਿਅਮ ਨਾਲ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੇ 6 ਘੰਟਿਆਂ ਦੇ ਅੰਦਰ ਹੀ ਮਰੀਜ ਤੁਰਨਾ ਸ਼ੁਰੂ ਕਰ ਸਕਦਾ ਹੈ ਅਤੇ ਫਾਲੋਅਪ ਦੀ ਜਰੂਰਤ ਵੀ ਨਹੀਂ ਹੁੰਦੀ | ਡਾ. ਭਾਨੂੰ ਨੇ ਕਿਹਾ ਕਿ ਸਰਜਰੀ ਦੇ ਦੋ ਦਿਨਾਂ ਦੇ ਅੰਦਰ ਮਰੀਜ ਪੌੜ੍ਹੀਆਂ ਚੜ੍ਹ ਸਕਦਾ ਹੈ ਅਤੇ ਬਿਨਾਂ ਕਿਸੇ ਸਹਾਇਤਾ ਦੇ ਘਰ ਜਾ ਸਕਦਾ ਹੈ |
ਆਰੋਗਯਮ ਅਵਾਰਡ ਨਾਲ ਸਨਮਾਨਤ ਡਾ. ਭਾਨੂੰ ਨੇ ਤਕਨੀਕ ਦਾ ਬਿਓਰਾ ਦਿੰਦੇ ਹੋਏ ਦੱਸਿਆ ਕਿ ਗਠੀਆ ਨੂੰ ਖਾਸ ਧਿਆਨ ਦੇਣ ਦੀ ਜਰੂਰਤ ਹੈ | 1.5 ਬਿਲੀਅਨ ‘ਚੋਂ 60 ਪ੍ਰਤੀਸ਼ਤ ਲੋਕ ਗਠੀਆ ਨਾਲ ਪੀੜ੍ਹਿਤ ਹਨ ਅਤੇ ਇਸ ਲਈ ਸਰਜੀਕਲ ਪ੍ਰਕ੍ਰਿਆ ਨੂੰ ਅਸਾਨ ਬਣਾਉਣ ਦੇ ਲਈ ਟੀਐਮਟੀ ਬਹੁਤ ਹੀ ਸਰਲ ਅਤੇ ਐਲੀਗੈਂਟ ਤਕਨੀਕ ਹੈ ਜਿਸ ‘ਚ ਸਿਰਫ 15 ਤੋਂ 20 ਮਿੰਟ ਦਾ ਸਰਜੀਕਲ ਸਮਾਂ ਲੱਗਦਾ ਹੈ |