–ਰਵੇਲ ਸਿੱਧੂ
ਪਰਫੇਕਟ ਐਂਗਲ ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਹਿੰਦੀ ਫਿਲਮ “ਅੱਲ੍ਹਾ ਹਾਫਿਜ਼” ਦਾ ਪ੍ਰੀਮੀਅਰ ਸ਼ੋਅ ਹਰਪਾਲ ਟਿਵਾਣਾ ਆਡੀਟੋਰੀਅਮ ਪਟਿਆਲਾ ਵਿਖੇ ਬੀਤੇ ਦਿਨੀ ਵਿਖਾਇਆ ਗਿਆ। ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਤੇ ਅਧਾਰਤ ਇਸ ਫਿਲਮ ਵਿਚ ਸਮਾਜਿਕ ਤੇ ਮਨੁੱਖੀ ਪਹਿਲੂਆਂ ਨੂੰ ਬਾਖੂਬੀ ਦਿਖਾਇਆ ਗਿਆ ਹੈ ।ਲੱਗਪਗ ਡੇਢ ਘੰਟੇ ਦੀ ਇਸ ਫਿਲਮ ਦਾ ਨਿਰਦੇਸ਼ਨ ਰਣਜੀਤ ਰਾਣਾ ਨੇ ਬਹੁਤ ਵਧੀਆ ਕੀਤਾ ਹੈ ।ਫਿਲਮ ਵਿੱਚ ਮੁੱਖ ਭੂਮਿਕਾ ਅਵਤਾਰ ਅਰੋੜਾ , ਸੁਨੀਤਾ ਧੀਰ, ਲੱਖਾਂ ਲਹਿਰੀ ਨੇ ਨਿਭਾਈ ਹੈ।
ਹੋਰਨਾਂ ਕਲਾਕਾਰਾਂ ਵਿਚ ਯਸ਼ਪ੍ਰੀਤ ਕੌਰ ,ਸੁਖੀ ਰੰਧਾਵਾ,ਮਦਨ ਮੱਦੀ ,ਗੁਰਨੇਕ ਭੱਟੀ ,ਸੁਚਾ ਹੰਸਪਾਲ ,ਡੌਲੀ ਕਪੂਰ ,ਵੀਰਪਾਲ ,ਰਜਤ ,ਸ਼ੈਂਕੀ ,ਹਰਮਨ, ਰਵੀਨ,ਗਰੀਸ਼ ,ਸੂਰਜ ਤੇ ਜੈ ਡੱਬੀ ਨੇ ਵੀ ਆਪਣੀ ਭੂਮਿਕਾ ਨਾਲ ਪੂਰਾ ਨਿਆਂ ਕੀਤਾ ਹੈ । ਜਗਤਾਰ ਸਿੰਘ ਦੇ ਰੋਲ ਵਿਚ ਅਵਤਾਰ ਅਰੋੜਾ ਦਾ ਕੰਮ ਵੀ ਸ਼ਲਾਘਾ ਯੋਗ ਹੈ ।ਫਿਲਮ ਦੇ ਗੀਤ ਲਿਖੇ ਹਨ ਜੱਗੀ ਘਮਰੋਡਾ ਨੇ ਅਤੇ ਗੀਤ- ਸੰਗੀਤ ਤਿਆਰ ਕੀਤਾ ਹੈ ਏ ਬੀ ਬੌਬੀ ਨੇ।ਫਿਲਮ ਦੇ ਗਾਇਕ ਕਲਾਕਾਰ ਹਨ ਐਨ ਰਾਜ ਅਤੇ ਸ਼ਰਨਜੀਤ ਕੌਰ । ਫਿਲਮ ਪ੍ਰੀਮੀਅਰ ਦੇ ਇਸ ਮੌਕੇ ਤੇ ਚੀਫ ਗੈਸਟ ਵੱਜੋਂ ਇੱਨਕਮ ਟੈਕਸ ਕਮਿਸ਼ਨਰ ਪਟਿਆਲਾ ,ਵਿਕਰਮ ਗੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਫਿਲਮ ਵਿੱਚ ਕੰਮ ਕਰਨ ਵਾਲੇ ਸਾਰੇ ਆਰਟਿਸਟ ਵੀ ਮੋੌਜੂਦ ਸਨ । ਫਿਲਮ ਛੇਤੀ ਹੀ ਕਿਸੇ ਪੰਜਾਬੀ ਚੈਨਲ ਉਤੇ ਰਿਲੀਜ਼ ਹੋਵੇਗੀ ।