-ਅਮਰਪਾਲ ਨੂਰਪੁਰੀ
ਚੰਡੀਗੜ੍ਹ 24 ਅਕਤੂਬਰ : ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਲਈ ਕਰਵਾਚੌਥ ਦਾ ਵਰਤ ਹਮੇਸ਼ਾ ਰੱਖਦੀਆਂ ਹਨ ,ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੀ ਚੰਡੀਗੜ੍ਹ ਦੇ ਸੈਕਟਰ 40 ਦਾ ਵਸ਼ਨੀਕ ਵਿਸ਼ਵ ਗੁਪਤਾ ਪਿਛਲੇ 33 ਵਰਿਆਂ ਤੋਂ ਆਪਣੀ ਪਤਨੀ ਸੁਨੀਤਾ ਗੁਪਤਾ ਨਾਲ ਕਰਵਾਚੌਥ ਦਾ ਵਰਤ ਰੱਖਦਾ ਆ ਰਿਹਾ ਹੈ ।ਉਸ ਦਾ ਆਖਣਾ ਹੈ ਕਿ ਪਤਨੀ ਲਕਸ਼ਮੀ ਦਾ ਰੂਪ ਹੁੰਦੀ ਹੈ ਜਿਸ ਕਰਕੇ ਉਸ ਨੂੰ ਖੁਸ਼ ਰਖਣ ਲਈ ਉਹ ਕਰਵਾਚੌਥ ਦਾ ਵਰਤ ਰੱਖਦਾ ਹੈ ।ਉਸ ਦੇ ਪਰਿਵਾਰ ਨੂੰ ਵੀ ਇਸ ਤੋਂ ਪ੍ਰੇਰਣਾ ਮਿਲਦੀ ਹੈ ਅਤੇ ਆਪਸ ਵਿਚ ਪਿਆਰ ਵਧਦਾ ਹੈ ।ਯਾਦ ਰਹੇ ਕਿ 62 ਸਾਲ ਦਾ ਵਿਸ਼ਵ ਗੁਪਤਾ ਪ੍ਰਸਿੱਧ ਗਿਫਟਸ ਕੁਲੈਕਟਰ ਵੀ ਹੈ ਅਤੇ ਉਸ ਦਾ ਨਾਂ ਲਿਮਕਾ ਬੁਕ ਆਫ ਰਿਕਾਰਡਜ਼ ਵਿਚ ਦਰਜ ਹੋ ਚੁੱਕਾ ਹੈ ।