–ਨਿਊਜ਼ ਮਿਰਰ ਬਿਊਰੋ
ਜ਼ੀਰਕਪੁਰ, 19 ਅਗਸਤ
ਇਥੋਂ ਦੀ ਪੰਜਾਬ ਮਾਰਡਨ ਕੰਪਲੈਕਸ ਕਾਲੋਨੀ ਸਥਿਤ ਸ਼ਿਵ ਮੰਦਿਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਅਤੇ ਭੰਡਾਰਾ ਕਰਵਾਇਆ ਗਿਆ। ਵਾਰਡ ਨੰਬਰ 31 ਦੀ ਕੌਂਸਲਰ ਨੀਤੂ ਚੌਧਰੀ ਇਸ ਮੌਕੇ ਮੁੱਖ ਮਹਿਮਾਨ ਸਨ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਚ ਪੂਜਾ-ਅਰਚਨਾ ਕੀਤੀ। ਮੰਦਿਰ ਕਮੇਟੀ ਦੇ ਪ੍ਰਧਾਨ ਅਰਵਿੰਦ ਰਾਣਾ ਨੇ ਦੱਸਿਆ ਕਿ ਸ਼ਿਵ ਮੰਦਿਰ ਵਿੱਚ ਜਨਮ ਅਸ਼ਟਮੀ ਮੌਕੇ ਦੋ ਦਿਨਾਂ ਪ੍ਰੋਗਰਾਮ ਕਰਾਇਆ ਗਿਆ। ਪਹਿਲੇ ਦਿਨ ਮੰਦਿਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਿੱਸਾ ਲਿਆ। ਸਮਾਜ ਸੇਵੀ ਪਰਮਜੀਤ ਸਿੰਘ ਪੰਮੀ ਨੇ ਜੋਤੀ ਪ੍ਰਚੰਡ ਕੀਤੀ। ਇਸ ਦੌਰਾਨ ਬੱਚਿਆਂ ਨੇ ਵੱਖ-ਵੱਖ ਝਾਕੀਆਂ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਲੀਲਾ ਪੇਸ਼ ਕੀਤੀ। ਭਗਵਾਨ ਸ਼੍ਰੀ ਕ੍ਰਿਸ਼ਨ, ਰਾਧਾ , ਰੁਕਮਣੀ ਅਤੇ ਗੋਪੀਆਂ ਦੇ ਰੂਪ ਵਿਚ ਸਜੇ ਬੱਚਿਆਂ ਨੇ ਸਭਨਾਂ ਨੂੰ ਮੋਹ ਲਿਆ। ਮਗਰੋਂ ਮੱਖਣ ਮਿਸ਼ਰੀ ਅਤੇ ਫਲ ਦਾ ਪ੍ਰਸ਼ਾਦ ਵੰਡਿਆ ਗਿਆ। ਅੱਜ ਪਹਿਲਾਂ ਹਵਨ ਕਰਵਾਇਆ ਗਿਆ ਮਗਰੋਂ ਕੀਰਤਨ ਮੰਡਲੀ ਵੱਲੋ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ ਤੇ ਭੰਡਾਰਾ ਕਰਵਾਇਆ। ਅੰਜਲੀ ਰਾਣਾ ਨੇ ਮਨਮੋਹਕ ਝਾਕੀਆਂ ਤਿਆਰ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹੋਰਨਾਂ ਤੋਂ ਇਲਾਵਾ ਏਐਸ ਚੰਦੇਲ, ਗੋਲਕ ਬਿਹਾਰੀ, ਐਸ ਸੀ ਗੁਲੇਰੀਆ , ਵੰਦਨਾ ਪਾਂਡੇ, ਕੁਲਵੰਤ ਕੌਰ, ਅਨੂਰਾਧਾ ਤੰਵਰ, ਵੰਦਨਾ ਆਦਿ ਵੀ ਇਸ ਮੌਕੇ ਹਾਜ਼ਰ ਸਨ।