-ਨਿਊਜ ਮਿਰਰ ਬਿਊਰੋ
ਜ਼ੀਰਕਪੁਰ:
ਇਥੋਂ ਦੀ ਪੰਜਾਬ ਮਾਰਡਨ ਕੰਪਲੈਕਸ ਕਾਲੋਨੀ ਸਥਿਤ ਸ਼ਿਵ ਮੰਦਿਰ ਵਿੱਚ ਅੱਜ ਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਾਇਆ ਗਿਆ। ਕਾਂਗਰਸ ਦੇ ਡੇਰਾਬਸੀ ਹਲਕੇ ਦੇ ਪ੍ਰਧਾਨ ਅਤੇ ਉਮੀਦਵਾਰ ਦੀਪਿੰਦਰ ਸਿੰਘ ਢਿੱਲੋ ਇਸ ਮੌਕੇ ਮੁੱਖ ਮਹਿਮਾਨ ਸਨ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ। ਮੰਦਿਰ ਕਮੇਟੀ ਦੇ ਪ੍ਰਧਾਨ ਅਰਵਿੰਦ ਰਾਣਾ ਨੇ ਦੱਸਿਆ ਕਿ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਦੇ ਮੌਕੇ ’ਤੇ ਦੋ ਦਿਨਾਂ ਪ੍ਰੋਗਰਾਮ ਕਰਾਇਆ ਗਿਆ। ਪਹਿਲੇ ਦਿਨ ਸ਼ਰਧਾਲੂਆਂ ਨੇ ਸਵੇਰੇ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ ਤੇ ਮਗਰੋਂ ਦੁੱਧ ਦਾ ਪ੍ਰਸਾਦ ਗ੍ਰਹਿਣ ਕੀਤਾ। ਰਾਤ ਸਮੇਂ ਸ਼ਿਵ ਅਭਿਸ਼ੇਕ ਕੀਤਾ ਗਿਆ ਜਿਸ ਵਿੱਚ ਕਲੋਨੀ ਵਾਸੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ। ਕੀਰਤਨ ਮੰਡਲੀ ਵੱਲੋਂ ਭਗਵਾਨ ਭੋਲੇਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਗੋਵਿੰਦ ਵਿਹਾਰ ਮਾਰਕੀਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ, ਏਐਸ ਚੰਦੇਲ, ਗੋਲਕ ਬਿਹਾਰੀ, ਕੇਕੇ ਸ਼ਰਮਾ ਆਦਿ ਵੀ ਇਸ ਮੌਕੇ ਹਾਜ਼ਰ ਸਨ।