-ਸਚਿਨ ਸ਼ਰਮਾ
ਅਜ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਖਣਮੁਖ ਭਾਰਤੀ ਪੱਤੋ ਚੇਅਰਮੈਨ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਪੰਜਾਬ ਦੀ ਪ੍ਰਧਾਨਗੀ ਹੇਠ ਸ਼੍ਰੀ ਦੁਰਗਾ ਮੰਦਰ ਨਿਹਾਲ ਸਿੰਘ ਵਾਲਾ ਵਿੱਚ ਕੀਤੀ ਗਈ । ਮੀਟਿੰਗ ਦਾ ਅਰੰਭ ਗਾਇਤਰੀ ਮੰਤ੍ਰ ਅਤੇ ਭਗਵਾਨ ਦੀ ਮਹਿਮਾ ਦਾ ਗੁਣਗਾਣ ਗਾ ਕੇ ਕੀਤਾ ਗਿਆ । ਮੀਟਿੰਗ ਵਿਚ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਅਤੇ ਚਲ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਵਖ ਵਖ ਬੁਲਾਰਿਆਂ ਨੇ ਬ੍ਰਾਹਮਣ ਸਮਾਜ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਵਧ ਤੋਂ ਵੱਧ ਗਿਣਤੀ ਵਿੱਚ ਆਉਣ ਅਤੇ ਨੌਜਵਾਨ ਬਚਿਆਂ ਅਤੇ ਨਾਰੀ ਸ਼ਕਤੀ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪ੍ਰੇਰਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ ਗਿਆ ਮੀਟਿੰਗ ਵਿੱਚ ਸਰਬਸੰਮਤੀ ਨਾਲ ਨੌਜਵਾਨ ਸਚਿਨ ਸ਼ਰਮਾ ਨੂੰ ਸ਼ਹਿਰੀ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਗਲੀ ਮੀਟਿੰਗ ਮਿਤੀ 3ਅਕਤੂਬਰ ਦਿਨ ਐਤਵਾਰ ਨੂੰ ਸ਼੍ਰੀ ਸੁਖਦੇਵ ਰਾਜ ਸ਼ਰਮਾ ਦੇ ਘਰ ਪਿੰਡ ਤਖਤੂਪੁਰਾ ਸਾਹਿਬ ਵਿੱਚ ਕਰਨ ਬਾਰੇ ਮਤਾ ਪਾਸ ਕੀਤਾ ਗਿਆ ਮੀਟਿੰਗਹ ਵਿੱਚ ਸ਼੍ਰੀ ਖਣਮੁਖ ਭਾਰਤੀ ਪੱਤੋ ਸ਼੍ਰੀ ਯਸ਼ਪਾਲ ਰਾਏ ਪ੍ਰਿੰਸੀਪਲ ਸ਼੍ਰੀ ਅਵਤਾਰ ਚੰਦ ਸ਼ਰਮਾ ਸ਼੍ਰੀ ਜਸਪਤ ਰਾਏ ਸ਼ਰਮਾ ਵਿਜੈ ਜੋਸ਼ੀ ਰਾਜ ਕੁਮਾਰ ਬੀੜ ਰਾਊਕੇ ਛਟਦਮਣ ਭਾਗ ਰਾਮ ਕ੍ਰਿਸ਼ਨ ਸਚਿਨ ਸ਼ਰਮਾ ਰਾਮ ਸ਼ਰਨ ਬਾਬੂ ਰਾਮ ਮਨੋਹਰ ਲਾਲ ਇੰਦਰਜੀਤ ਸ਼ਰਮਾ ਪਰਮਜੀਤ ਸ਼ਰਮਾ ਬਾਬੂ ਰਾਮ ਜਗਦੀਸ਼ ਸ਼ਰਮਾ ਸੁਖਦੇਵ ਰਾਜ ਸ਼ਰਮਾ ਜਗਦੀਸ਼ ਨਰਾਇਣ ਕੁਲਦੀਪ ਸਿੰਘ ਮੇਜਰ ਸਿੰਘ ਦਿਨ ਕਰ ਸਹਿਜਪਾਲ ਗੋਲਡੀ ਮੋਹਨ ਲਾਲ ਦੀਨਾ ਆਦਿ ਸ਼ਾਮਲ ਹੋਏ।
???