– ਰਵੇਲ ਸਿੱਧੂ ਪਟਿਆਲਾ
ਅੱਜ 25 ਮਾਰਚ 2022 ਨੂੰ ਭਾਸ਼ਾ ਦਫ਼ਤਰ ਪਟਿਆਲਾ ਵਲੋਂ ਕਲਾਕਿ੍ਤੀ ਪਟਿਆਲਾ ਦੇ ਸਹਿਯੋਗ ਨਾਲ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਭਾਵੇਂ ਵਿਸ਼ਵ ਰੰਗਮੰਚ ਦਿਵਸ ਦੀ ਤਾਰੀਕ 27 ਮਾਰਚ ਹੈ।ਇਸ ਸਫ਼ਲ ਪੋ੍ਗਰਾਮ ਵਿੱਚ ਐਕਟਰ, ਡਾਇਰੈਕਟਰ ਗੋਪਾਲ ਸ਼ਰਮਾਂ ਨੇ ਆਪਣੇ ਸਹਿਯੋਗੀ ਕਲਾਕਾਰਾਂ ਨਾਲ ਦੋ ਛੋਟੇ ਨਾਟਕ “ਹੁਣ ਤਾਂ ਸੁਧਰ ਜਾਓ” ਅਤੇ “ਗਿਰਗਟ” ਪੇਸ਼ ਕੀਤੇ। ਏਹ ਨਾਟਕ ਹਾਸ ਵਿਅੰਗ ਦੇ ਨਾਲ ਨਾਲ ਵਧੀਆ ਸੁਨੇਹਾ ਦੇਣ ਵਿੱਚ ਵੀ ਕਾਮਯਾਬ ਰਹੇ। ਇਸ ਪੋ੍ਗਰਾਮ ਵਿੱਚ ਆਦਿ ਮੰਚ ਡਾਇਰੈਕਟਰ ਹਰਜੀਤ ਕੈਂਥ ਵਿਸ਼ੇਸ਼ ਮਹਿਮਾਨ ਰਹੇ। ਮੁਖ ਮਹਿਮਾਨ ਵਜੋਂ ਜਸਲੀਨ ਕੌਰ ਭੁਲਰ ਜ਼ਾਇੰਟ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਨੇ ਸ਼ਿਰਕਤ ਕੀਤੀ। ਅੱਜ ਦੇ ਇਸ ਪੋ੍ਗਰਾਮ ਦੀ ਪੑਧਾਨਗੀ ਪਰਮਿੰਦਰ ਪਾਲ ਕੌਰ ਡਾਇਰੈਕਟਰ ਕਲਾਕਿ੍ਤੀ ਦੁਆਰਾ ਕੀਤੀ ਗਈ। ਸਾਰੇ ਮਹਿਮਾਨਾਂ ਨੇ ਅੱਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਰੰਗਮੰਚ ਹੁੰਦੇ ਰਹਿਣੇ ਚਾਹੀਦੇ ਹਨ ਇਹ ਅਸਲ ਵਿੱਚ ਲੋਕਾਂ ਦੀ ਰੂਹ ਦੀ ਖੁਰਾਕ ਹਨ ਜੋ ਸਦਾ ਸਾਡੇ ਚੇਤਿਆਂ ਵਿੱਚ ਰਹਿੰਦੇ ਹਨ । ਇਸ ਪੋ੍ਗਰਾਮ ਵਿੱਚ ਸ਼ਾਇਰ ਰਵੇਲ ਸਿੱਧੂ, ਗਿਆਨਦੀਪ ਸਾਹਿਤ ਸਭਾ ਦੇ ਪ੍ਧਾਨ ਗੁਰਬਖ਼ਸ਼ ਆਨੰਦ ਜੀ ਅਤੇ ਹੋਰ ਬਹੁਤ ਸਾਰੇ ਅਦੀਬ ਸ਼ਖਸੀਅਤਾਂ ਨੇ ਆਪਣੀ ਹਾਜਰੀ ਭਰੀ।