ਚੰਡੀਗੜ੍ਹ: ਵਧਦੇ ਹਵਾ ਪ੍ਰਦੂਸ਼ਣ ਅਤੇ ਪੰਜਾਬ ਵਿੱਚ ਲੋਕਾਂ ਦੀ ਸਿਹਤ ਉਤੇ ਪੈ ਰਹੇ ਗੰਭੀਰ ਪ੍ਰਭਾਵਾਂ ਉਤੇ ਚਿੰਤਾ ਜਤਾਉਂਦੇ ਹੋਏ, 5 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਹੈਲਥ ਕਨਵੀਨਿੰਗ (ਸਿਹਤ ਸੰਮੇਲਨ) ਦੇ ਲਈ ਟ੍ਰਾਈਸਿਟੀ ਦੇ ਮੁੱਖ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਪ੍ਰੈਕਟਿਸ਼ਨਰਸ ਇੱਕ ਮੰਚ ਤੇ ਆਏ ਅਤੇ ਇਸ ਸਬੰਧ ਵਿੱਚ ਡੂੰਘਾ ਵਿਚਾਰ-ਵਟਾਂਦਰਾ ਕੀਤਾ।
ਹੈਲਥ ਕਨਵੀਨਿੰਗ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੈਸੱ ਕਲੱਬ, ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸਦਾ ਉਦੇਸ਼ ਮੈਡੀਕਲ ਪ੍ਰੈਕਟਿਸ਼ਨਰਸ ਨੂੰ ਹਵਾ ਪ੍ਰਦੂਸ਼ਣ ਦੇ ਕਾਰਨ ਇਲਾਜ ਉਤੇ ਵੱਧ ਰਹੇ ਖਰਚ ਅਤੇ ਉਸਨੂੰ ਘੱਟ ਕਰਨ ਦੀ ਤੁਰੰਤ ਜਰੂਰਤ ਉਤੇ ਧਿਆਨ ਕੇਂਦਰਿਤ ਕਰਨ ਦੇ ਲਈ ਇੱਕ ਸਾਂਝੇ ਪਲੇਟਫਾਰਮ ਉਤੇ ਇੱਕ ਮੰਚ ਤੇ ਲਿਆਉਣਾ ਹੈ। ਕਨਵੀਨਿੰਗ ਦਾ ਪ੍ਰਬੰਧ ਕਲੀਨ ਏਅਰ ਪੰਜਾਬ – ਸਾਫ਼ ਹਵਾ ਦੇ ਲਈ ਲੰਗ ਕੇਅਰ ਫਾਊਂਡੇਸ਼ਨ ਅਤੇ ਡਾਕਟਰਾਂ ਦੇ ਨਾਲ ਹਵਾ ਪ੍ਰਦੂਸ਼ਣ ਦੇ ਮੁੱਦੇ ਉਤੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੇ ਇੱਕ ਗਰੁੱਪ ਦੁਆਰਾ ਕੀਤਾ ਗਿਆ ਸੀ।
ਇਨ੍ਹਾਂ ਵਿੱਚ ਸੀਨੀਅਰ ਡਾਕਟਰ ਡਾ. ਜਫ਼ਰ ਅਹਿਮਦ (ਸੀਨੀਅਰ ਕੰਸਲਟੈਂਟ, ਡਿਪਾਰਟਮੈਂਟ ਆਫ਼ ਪੁਲਮੋਨੋਲੋਜੀ, ਸਲੀਪ ਐਂਡ ਕ੍ਰਿਟੀਕਲ ਕੇਅਰ ਮੈਡੀਸਨ, ਫੋਰਟਿਸ ਹਸਪਤਾਲ), ਡਾ. ਵਨਿਤਾ ਗੁਪਤਾ (ਪ੍ਰਧਾਨ ਆਈਐਮਏ, ਚੰਡੀਗੜ੍ਹ), ਪ੍ਰੋ. ਪ੍ਰੀਤੀ ਅਰੁਣ (ਐਮਡੀਸਾਇਕੇਟ੍ਰੀ, ਜੁਆਇੰਟ ਡਾਇਰੈਕਟਰ, ਜੀਆਰਆਈਆਈਡੀ, ਚੰਡੀਗੜ੍ਹ), ਡਾ. ਰੀਨਾ ਜੈਨ (ਐਮਡੀ-ਪੀਡੀਆਟ੍ਰਿਕਸ, ਕਲੀਨਿਕ ਇੰਚਾਰਜ, ਜੀਆਰਆਈਆਈਡੀ, ਚੰਡੀਗੜ੍ਹ), ਡਾ. ਦਿਲਜੋਤ ਸਿੰਘ ਬੇਦੀ (ਕੰਸਲਟੈਂਟ ਪੀਡੀਆਟ੍ਰਿਕਸ ਐਂਡ ਨਿਯੋਨੇਟੋਲੋਜੀ, ਫੋਰਟਿਸ ਹਸਪਤਾਲ), ਡਾ. ਵਸੀਮ ਅਹਿਮਦ (ਪੀਐਚਡੀ. ਇੰਟਲੇਕਚੁਅਲ ਡਿਸੇਬਿਲਿਟੀ – ਅਸਿਸਟੇਂਟ ਪ੍ਰੋਫੈਸਰ, ਜੀਆਰਆਈਆਈਡੀ, ਚੰਡੀਗੜ੍ਹ) ਪੈਨਲ ਦਾ ਹਿੱਸਾ ਹਨ। ਇਸ ਦੌਰਾਨ ਕੀਤੇ ਗਏ ਡੂੰਘੇ ਵਿਚਾਰ-ਵਟਾਂਦਰੇ ਵਿੱਚ ਆਮ ਲੋਕਾਂ ਵਿੱਚ ਹਵਾ ਦੀ ਗੁਣਵੱਤਾ ਦੇ ਬਾਰੇ ਵਿੱਚ ਜਾਗਰੁਕਤਾ ਵਧਾਉਣ ਅਤੇ ਸਿਖਿਆ ਦੇ ਪ੍ਰਸਾਰ ਉਤੇ ਜ਼ੋਰ ਦਿੱਤਾ ਗਿਆ। ਇਸਦੇ ਨਾਲ ਹੀ ਸਿਹਤ ਉਤੇ ਹਵਾ ਪ੍ਰਦੂਸ਼ਣ ਦੇ ਖਤਰਿਆਂ ਨੂੰ ਘੱਟ ਕਰਨ ਦੇ ਲਈ ਮਜ਼ਬੂਤ ਅਤੇ ਲਗਾਤਾਰ ਹੱਲ ਕਰਨ ਦੀ ਜਰੂਰਤ ਉਤੇ ਵੀ ਚਾਨਣਾ ਪਾਇਆ ਗਿਆ।
ਡਾ. ਅਰਵਿੰਦ ਕੁਮਾਰ, ਚੈਸਟ ਸਰਜਨ, ਸੰਸਥਾਪਕ ਅਤੇ ਮੈਨੇਜਿੰਗ ਟਰੱਸਟੀ, ਲੰਗ ਕੇਅਰ ਫਾਊਂਡੇਸ਼ਨ ਅਤੇ ਡਾਕਟਰਸ ਫੌਰ ਕਲੀਨ ਏਅਰ ਨੇ ਕਿਹਾ ਕਿ ‘‘ਹਵਾ ਪ੍ਰਦੂਸ਼ਣ ਸਾਡੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਗੰਭੀਰ ਸਿਹਤ ਖਤਰਾ ਹੈ। ਦੁਨੀਆ ਦੇ 30 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 22 ਭਾਰਤ ਵਿੱਚ ਹੋਣ ਦੇ ਕਾਰਨ ਆਮ ਲੋਕਾਂ ਦੀ ਸਿਹਤ ਨੂੰ ਖਤਰਾ ਬਹੁਤ ਵੱਧ ਗਿਆ ਹੈ। ਵੱਖ-ਵੱਖ ਭਾਰਤੀ ਅਤੇ ਗਲੋਬਲ ਰਿਪੋਰਟਾਂ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆਂ ਲੱਖਾਂ ਵਿੱਚ ਦੱਸੀ ਗਈ ਹੈ। ਹਾਲਾਂਕਿ, ਇਹ ਅੰਕੜਾ ਉਨ੍ਹਾਂ ਲੱਖਾਂ ਲੋਕਾਂ ਨੂੰ ਕਵਰ ਨਹੀਂ ਕਰਦਾ ਹੈ ਜੋ ਗੰਭੀਰ ਸਾਂਹ ਦੀਆਂ ਸਮੱਸਿਆਵਾਂ, ਹਾਰਟ ਦੀਆਂ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ ਦੇ ਨਾਲ ਜੀਅ ਰਹੇ ਹਨ, ਜੋ ਹਵਾ ਪ੍ਰਦੂਸ਼ਣ ਦੇ ਸਿੱਧੇ ਸੰਪਰਕ ਵਿੱਚ ਹਨ। ਪ੍ਰੈਕਟਿਸ ਕਰਨ ਵਾਲੇ ਡਾਕਟਰ ਆਪਣੇ ਕੋਲ ਆ ਰਹੇ ਮਰੀਜ਼ਾਂ ਵਿੱਚ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਵੀ ਦੇਖ ਰਹੇ ਹਨ। ਇਸ ਲਈ ਇਸ ਸਮੱਸਿਆ ਨੂੰ ਲੈ ਕੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਅੱਗੇ ਆਉਣਾ ਅਤੇ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਇੱਕ ਐਕਟਿਵ ਭੂਮਿਕਾ ਨਿਭਾਉਣਾ ਜਰੂਰੀ ਹੋ ਗਿਆ ਹੈ ਅਤੇ ਇਹ ਸਮੇਂ ਦੀ ਵੀ ਮੰਗ ਹੈ। ਸਾਨੂੰ ਆਪਣੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਸਿਖਿਅਤ ਕਰਨ ਦੇ ਲਈ, ਸਥਾਨਕ ਪੱਧਰ ਉਤੇ ਅਧਿਕਾਰੀਆਂ ਅਤੇ ਸੰਗਠਨਾਂ ਦੇ ਨਾਲ ਮਿਲ ਕੇ ਸਮੁਦਾਇਕ ਪੱਧਰ ਉਤੇ ਹੱਲ ਦੀ ਪਹਿਚਾਣ ਕਰਨ ਦਾ ਕੰਮ ਸਭ ਤੋਂ ਪਹਿਲਾਂ ਕਰਨਾ ਹੋਵੇਗਾ। ਉਸਤੋਂ ਬਾਅਦ ਹਵਾ ਪ੍ਰਦੂਸ਼ਣ ਦੇ ਸ੍ਰੋਤ ਅਤੇ ਉਨ੍ਹਾਂ ਵਿੱਚ ਕਮੀ ਲਿਆਉਣ ਦੇ ਲਈ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਯਤਨ ਕਰਨਾ ਹੋਵੇਗਾ।’’
ਪ੍ਰੋ. ਪ੍ਰੀਤੀ ਅਰੁਣ ਨੇ ਕਿਹਾ ਕਿ ‘‘ਇਸ ਤਰ੍ਹਾਂ ਦੀਆਂ ਕਈਂ ਸਾਇੰਟਫਿਕ ਰਿਸਰਚ ਰਿਪੋਰਟਾਂ ਹਨ, ਜੋ ਦਰਸਾਉਂਦੀਆਂ ਹਨ ਕਿ ਵਾਤਾਵਰਣ ਪ੍ਰਦੂਸ਼ਣ ਮਾਨਵ ਸਰੀਰ ਸਰੰਚਨਾਵਾਂ ਨੂੰ ਇਸ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ ਕਿ ਉਨ੍ਹਾਂ ਵਿੱਚ ਅਵਸਾਦ ਅਤੇ ਚਿੰਤਾ ਵਰਗੇ ਸਧਾਰਨ ਮਾਨਸਿਕ ਵਿਕਾਰਾਂ ਦਾ ਪ੍ਰਸਾਰ ਵਧਦਾ ਜਾ ਰਿਹਾ ਹੈ। ਜੇਕਰ ਪ੍ਰਦੂਸ਼ਣ ਦਾ ਵਰਤਮਾਨ ਪੱਧਰ ਬਣਿਆ ਰਹਿੰਦਾ ਹੈ ਤਾਂ ਆਮ ਲੋਕਾਂ ਵਿੱਚ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਹੋਰ ਵੀ ਵੱਧ ਸਕਦੀਆਂ ਹਨ। ਇਥੋਂ ਤੱਕ ਕਿ ਪ੍ਰਦੂਸ਼ਣ ਦੇ ਸੰਪਰਕ ਵਿੱਚ ਜਿਆਦਾ ਸਮੇਂ ਤੱਕ ਰਹਿਣ ਵਾਲੇ ਲੋਕਾਂ ਵਿੱਚ ਕੌਗਨਿਟਿਵ ਫੰਕਸ਼ੰਨਸ ਅਤੇ ਮਨੋਵਿਕਾਰ ਵਰਗੇ ਗੰਭੀਰ ਪ੍ਰਭਾਵ ਨੂੰ ਬਹੁਤ ਵਿਆਪਕ ਦੇਖਿਆ ਜਾ ਰਿਹਾ ਹੈ। ਬੱਚਿਆਂ ਵਿੱਚ ਅਟੇਂਸ਼ਨ ਡੇਫਿਸਿਟ ਹਾਇਪਰਏਕਿਟਵਿਟੀ ਡਿਸਆਰਡਰ ਦੇ ਲਗਾਤਾਰ ਵਧਦੇ ਮਾਮਲਿਆਂ ਵਿੱਚ ਮੁੱਖ ਕਾਰਨ ਉਨ੍ਹਾਂ ਦਾ ਪ੍ਰਦੂਸ਼ਣ ਦੇ ਵੱਡੇ ਕਣਾਂ ਅਤੇ ਨਾਇਟ੍ਰੋਜਨ ਡਾਇਆਕਸਾਇਡ ਦੇ ਸੰਪਰਕ ਵਿੱਚ ਰਹਿਣਾ ਦੇਖਿਆ ਜਾ ਰਿਹਾ ਹੈ।’’
ਡਾ. ਜਫ਼ਰ ਅਹਿਮਦ (ਸੀਨੀਅਰ ਕੰਸਲਟੈਂਟ, ਡਿਪਾਰਟਮੈਂਟ ਆਫ਼ ਪੁਲਮੋਨੋਲੋਜੀ, ਸਲੀਪ ਐਂਡ ਕ੍ਰਿਟੀਕਲ ਕੇਅਰ ਮੈਡੀਸਨ, ਫੋਰਟਿਸ ਹਸਪਤਾਲ), ਨੇ ਕਿਹਾ ਕਿ ‘‘ਪ੍ਰਤੀ ਸਾਲ 4.2 ਮਿਲੀਅਨ ਤੋਂ ਜਿਆਦਾ ਮੌਤਾਂ ਦੇ ਨਾਲ, ਨੇੜੇ-ਤੇੜੇ ਦੇ ਮਹੌਲ ਵਿੱਚ ਹਵਾ ਪ੍ਰਦੂਸ਼ਣ ਦੁਨੀਆ ਵਿੱਚ ਕਾਰਡਿਓਪੁਲਮੋਨਰੀ ਮੌਤਾਂ ਦਾ ਨੌਵਾਂ ਪ੍ਰਮੁੱਖ ਕਾਰਨ ਬਣਿਆ ਹੋਇਆ ਹੈ। ਭਾਰਤ ਵਿੱਚ, ਇੰਨਡੋਰ ਹਵਾ ਪ੍ਰਦੂਸ਼ਣ ਵੀ 2 ਮਿਲੀਅਨ ਤੋਂ ਜਿਆਦਾ ਮੌਤਾਂ ਦਾ ਕਾਰਨ ਬਣਦਾ ਹੈ, ਜਿਨ੍ਹਾਂ ਵਿਚੋਂ ਨਿਮੋਨੀਆ ਦੇ ਕਾਰਨ 44 ਫੀਸ਼ਦੀ, ਸੀਓਪੀਡੀ ਦੇ ਕਾਰਨ 54 ਫੀਸ਼ਦੀ ਅਤੇ ਫੇਫੜਿਆਂ ਦੇ ਕੈਂਸਰ ਦੇ ਕਾਰਨ 2 ਫੀਸ਼ਦੀ ਮੌਤਾਂ ਹੁੰਦੀਆਂ ਹਨ। ਬੱਚੇ, ਕਿਸ਼ੋਰ, ਔਰਤਾਂ ਅਤੇ ਬਜੁਰਗ ਸਾਂਹ ਦੀਆਂ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਅਤੇ ਸਭ ਤੋਂ ਜਿਆਦਾ ਮੌਤ ਵਾਲੇ ਸਭ ਤੋਂ ਕਮਜ਼ੋਰ ਗਰੁੱਪ ਹੈ।’’
ਡਾ. ਵਨਿਤਾ ਗੁਪਤਾ, ਪ੍ਰਧਾਨ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਚੰਡੀਗੜ੍ਹ ਨੇ ਕਿਹਾ ਕਿ ਔਕਸੀਡੇਟਿਵ ਤਣਾਅ ਦੇ ਪ੍ਰਭਾਵ ਦੇ ਕਾਰਨ ਹਵਾ ਪ੍ਰਦੂਸ਼ਣ ਤੱਤ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹਾਂਲਾਂਕਿ ਮਾਨਵ ਚਮੜੀ ਪ੍ਰੋ-ਔਕਸੀਡੇਟਿਵ ਰਸਾਇਣਾਂ ਅਤੇ ਭੌਤਿਕ ਹਵਾ ਪ੍ਰਦੂਸ਼ਣਾਂ ਦੇ ਖਿਲਾਫ ਇੱਕ ਜੈਵਿਕ ਢਾਲ ਦੇ ਰੂਪ ਵਿੱਚ ਕੰਮ ਕਰਦੀ ਹੈ, ਪਰ ਇਨ੍ਹਾਂ ਪ੍ਰਦੂਸ਼ਦਾਂ ਦੇ ਉਚ ਪੱਧਰ ਉਤੇ ਲੰਬੇ ਸਮੇਂ ਤੱਕ ਬਣੇ ਰਹਿਣਾ ਜਾਂ ਵਾਰ-ਵਾਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਨਾਲ ਚਮੜੀ ਉਤੇ ਡੂੰਘਾ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਅਲਟ੍ਰਾਵੋਆਏਲੇਟ ਰੇਡਿਏਸ਼ਨ ਵੀ ਸਪੱਸ਼ਟ ਤੌਰ ਉਤੇ ਚਮੜੀ ਦੇ ਤੇਜੀ ਨਾਲ ਢਲਣ ਅਤੇ ਸਕਿਨ ਕੈਂਸਰ ਦੇ ਮਾਮਲਿਆਂ ਦੇ ਨਾਲ ਸਿੱਧਾ ਸਬੰਧ ਰੱਖਦਾ ਹੈ।’’
ਡਾ. ਦਿਲਜੋਤ ਸਿੰਘ ਬੇਦੀ, ਕੰਸਲਟੈਂਟ ਪੀਡੀਆਟ੍ਰਿਕਸ ਅਤੇ ਨਿਯੋਨੇਟੋਲੋਜੀ ਨੇ ਕਿਹਾ ਕਿ ‘‘ਦੁਨੀਆ ਦੇ 15 ਫੀਸ਼ਦੀ (1.8 ਬਿਲਿਅਨ ਬੱਚੇ) ਤੋਂ ਘੱਟ ਉਮਰ ਦੇ ਲਗਭਗ 93 ਫੀਸ਼ਦੀ ਬੱਚੇ ਹਰ ਦਿਨ ਐਨੀ ਪ੍ਰਦੂਸ਼ਿਤ ਸਾਂਹ ਲੈਂਦੇ ਹਨ ਜੋ ਉਨ੍ਹਾਂ ਦੀ ਸਿਹਤ ਅਤੇ ਗ੍ਰੋਥ ਨੂੰ ਗੰਭੀਰ ਖਤਰੇ ਵਿੱਚ ਪਾਉਂਦੀ ਹੈ। ਦੁਖਦ ਰੂਪ ਨਾਲ, ਉਨ੍ਹਾਂ ਵਿਚੋਂ ਕਈਂ ਮਰ ਜਾਂਦੇ ਹਨ: ਡਬਲਯੂਐਚਓ ਦਾ ਅਨੁਮਾਨ ਹੈ ਕਿ 2016 ਵਿੱਚ, ਪ੍ਰਦੂਸ਼ਿਤ ਹਵਾ ਦੇ ਕਾਰਨ ਹੋਣ ਵਾਲੇ ਸਾਂਹ ਸਬੰਧਿਤ ਇੰਨਫੈਕਸ਼ਨਾਂ ਨਾਲ 6 ਲੱਖ ਬੱਚਿਆਂ ਦੀ ਮੌਤ ਹੋ ਗਈ। ਇਹ ਬੱਚੇ ਸਾਡੇ ਗਲਤ ਕੰਮਾਂ ਦੇ ਨਿਰਦੋਸ਼ ਸ਼ਿਕਾਰ ਹਨ।’’
ਪੈਨਲ ਦੇ ਡਾਕਟਰਾਂ ਨੇ ਕਿਹਾ ਕਿ ਇਸ ਕਾਨਫਰੰਸ ਨੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਹੋਰ ਡਾਕਟਰਾਂ ਤੋਂ ਸਮਰਥਨ ਦੇ ਲਈ ਅਪੀਲ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ, ਜੋ ਪੂਰੇ ਭਾਰਤ ਵਿੱਚ ਖੇਤਰੀ ਡਾਕਟਰਾਂ ਦੇ ਨੈਟਵਰਕ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਕਿਉਂਕਿ ਭਾਰਤ ਦਾ ਹਰ ਸ਼ਹਿਰ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੈ।
ਗ੍ਰੀਨਪੀਸ ਦੀ ਹਾਲੀਆ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਸਾਲ 2020 ਵਿੱਚ ਹੀ ਹਵਾ ਪ੍ਰਦੂਸ਼ਣ ਅਤੇ ਇਸ ਨਾਲ ਸਬੰਧਿਤ ਸਮੱਸਿਆਵਾਂ ਦੇ ਕਾਰਨ 1,20,000 ਤੋਂ ਜਿਆਦਾ ਲੋਕਾਂ ਦੀ ਮੌਤ ਹੋਈ। ਇਹ ਇੱਕ ਸਥਾਪਿਤ ਸੱਚ ਹੈ ਕਿ ਵਧਦਾ ਪ੍ਰਦੂਸ਼ਣ ਪੂਰੇ ਦੇਸ਼ ਵਿੱਚ ਇੱਕ ਗੰਭੀਰ ਸਰਵਜਨਕ ਸਿਹਤ ਸੰਕਟ ਦਾ ਕਾਰਨ ਬਣ ਰਿਹਾ ਹੈ, ਜੋ ਨਾ ਸਿਰਫ ਸਾਡੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਬਲਕਿ ਸਾਡੇ ਦਿਨ-ਪ੍ਰਤੀਦਿਨ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਪ੍ਰਦੂਸ਼ਣ ਦੇ ਕਾਰਨ ਬੱਚਿਆ ਵਿੱਚ ਮੌਤ ਦਰ ਵੱਧ ਰਹੀ ਹੈ:
ਡਾ. ਰੀਨਾ ਜੈਨ, ਐਮਡੀ, ਪੀਡੀਆਟ੍ਰਿਕਸ ਨੇ ਕਿਹਾ ਕਿ ‘‘ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 1 ਦਾ ਕਾਰਨ ਹਵਾ ਪ੍ਰਦੂਸ਼ਣ ਹੈ। ਇਹ ਬੱਚਿਆਂ ਨੂੰ ਕ੍ਰੋਨਿਕ ਲੰਗ ਅਤੇ ਹਾਰਟ ਬਿਮਾਰੀ, ਸਿਸਟਿਕ ਫਾਇਬ੍ਰੋਸਿਸ ਦੇ ਖਤਰੇ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਹਸਪਤਾਲ ਵਿੱਚ ਭਰਤੀ ਹੋਣ ਅਤੇ ਆਈਸੀਯੂ ਵਿੱਚ ਜਾਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।’’
ਜਿਆਦਾਤਰ ਬੱਚੇ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਿਤ
ਡਾ. ਵਸੀਮ ਅਹਿਮਦ (ਪੀਐਚਡੀ ਇੰਟਲੇਕਚੁਅਲ ਡਿਸੇਬਿਲਿਟੀ) ਨੇ ਕਿਹਾ ਕਿ ‘‘ਜਦਕਿ ਲਗਭਗ ਸਾਰੇ ਬੱਚੇ ਹਵਾ ਪ੍ਰਦੂਸ਼ਣ ਦੀ ਲਪੇਟ ਵਿੱਚ ਹੈ, ਅਜਿਹੇ ਵਿੱਚ ਬੌਧਿਕ ਅਤੇ ਵਿਕਾਸਤਾਮਕ ਅਸਮਰੱਥਾ (ਸੀਡਬਲਯੂਆਈਡੀਡੀ) ਤੋਂ ਪੀੜ੍ਹਿਤ ਬੱਚਿਆਂ ਨੂੰ ਇਸ
…