ਚੰਡੀਗੜ੍ਹ – ਗਲੋਬਲ ਸਮਾਰਟਫੋਨ ਬ੍ਰਾਂਡ ਵੀਵੋ ਨੇ ਸਪੋਰਟਸ ਆਈਕਨ ਵਿਰਾਟ ਕੋਹਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਸੋਸੀਏਸ਼ਨ ਦੇ ਜ਼ਰੀਏ ਵੀਵੋ ਦਾ ਮਕਸਦ ਖਪਤਕਾਰਾਂ ਤੱਕ ਪਹੁੰਚਣਾ ਹੈ। ਵਿਰਾਟ ਵੀਵੋ ਦੇ ਉਤਪਾਦਾਂ ਬਾਰੇ ਜਾਗਰੂਕਤਾ ਪੈਦਾ ਕਰੇਗਾ ਅਤੇ ਆਉਣ ਵਾਲੇ ਉਤਪਾਦਾਂ ਦੀ ਲੜੀ ਦੇ ਲਾਂਚ ਨੂੰ ਪ੍ਰਮੋਟ ਕਰਣਗੇ।
ਐਸੋਸੀਏਸ਼ਨ ਤੇ ਖੁਸ਼ੀ ਜ਼ਾਹਰ ਕਰਦਿਆਂ ਵੀਵੋ ਇੰਡੀਆ ਬ੍ਰਾਂਡ ਰਣਨੀਤੀ ਦੇ ਨਿਰਦੇਸ਼ਕ ਨਿਪੁਨ ਮਾਰਿਆ ਨੇ ਕਿਹਾ ਕਿ ਅਸੀਂ ਵਿਰਾਟ ਕੋਹਲੀ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਸ਼ਾਮਲ ਹੋਣ ਤੇ ਖ਼ੁਸ਼ ਹਾਂ। ਵੀਵੋ ਤੇ, ਸਾਡਾ ਧਿਆਨ ਹਮੇਸ਼ਾਂ ਸਾਡੇ ਖਪਤਕਾਰਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਤੇ ਹੁੰਦਾ ਹੈ, ਅਤੇ ਅਸੀਂ ਆਪਣੇ ਖਪਤਕਾਰਾਂ ਦੇ ਜੀਵਨ ਨੂੰ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹਾਂ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਖੇਡ ਨਾਲ ਜੁੜੇ ਕਿਸੇ ਖਾਸ ਵਿਅਕਤੀ ਨਾਲ ਜੁੜ ਕੇ ਹੋਰ ਵੀ ਖਪਤਕਾਰਾਂ ਤੱਕ ਪਹੁੰਚ ਕਰਾਂਗੇ।