-ਨਿਊਜ਼ ਮਿਰਰ ਬਿਊਰੋ
ਚੰਡੀਗੜ੍ਹ, 25 ਜੁਲਾਈ, 2022: ਏਸ਼ਲੇ ਰੇਬੇਲੋ, ਬਾਲੀਵੁੱਡ ਸਟਾਰ ਡਿਜ਼ਾਈਨਰ ਅਤੇ ਸਲਮਾਨ ਖਾਨ ਦੇ ਵਿਸ਼ੇਸ਼ ਸਟਾਈਲਿਸਟ, ਨੇ ਆਈਐਨਆਈਐਫਡੀ ਚੰਡੀਗੜ੍ਹ ਦੇ ਪਾਸ ਆਊਟ ਉੱਭਰਦੇ ਡਿਜ਼ਾਈਨਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਆਈਐਨਆਈਐਫਡੀ ਯੰਗ ਅਚੀਵਰਜ਼ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਇਸ ਸਮਾਗਮ ਵਿੱਚ ਮਾਣਮੱਤੇ ਡਿਜ਼ਾਈਨ ਕਰਨ ਵਾਲੇ ਵਿਦਿਆਰਥੀਆਂ ਨੂੰ ਕਈ ਹੋਰ ਪ੍ਰਾਪਤੀ ਪੁਰਸਕਾਰ ਦਿੱਤੇ ਗਏ।
ਉਹ 2019,2020 ਅਤੇ 2021 ਦੀ ਪਾਸਿੰਗ ਆਊਟ ਕਲਾਸ ਨੂੰ ਸਰਟੀਫਿਕੇਟ ਦੇਣ ਅਤੇ ਲੰਡਨ ਫੈਸ਼ਨ ਵੀਕ, ਨਿਊਯਾਰਕ ਫੈਸ਼ਨ ਵੀਕ, ਐਫਡੀਸੀਆਈ ਏਕਸ ਲੈਕਮੇ ਫੈਸ਼ਨ ਵੀਕ ਵਰਗੇ ਸਭ ਤੋਂ ਵੱਕਾਰੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਲੇਟਫਾਰਮਾਂ ’ਤੇ ਸ਼ੋਕੇਸ ਦੇ ਲਈ ਯੰਗ ਅਚੀਵਰਸ ਅਵਾਰਡਸ ਅਤੇ ਹੋਰ ਅਵਾਰਡਸ ਦੇ ਲਈ ਚੰਡੀਗੜ੍ਹ ਆਏ ਸਨ।
ਨੌਜਵਾਨ ਡਿਜ਼ਾਈਨਰਾਂ ਨੂੰ ਵਧਾਈ ਦਿੰਦੇ ਹੋਏ, ਸਟਾਰ ਡਿਜ਼ਾਈਨਰ ਏਸ਼ਲੇ ਰੇਬੇਲੋ ਨੇ ਕਿਹਾ, ‘ਕਿ ਮੈਂ ਆਪਣੇ ਰੁਝੇਵਿਆਂ ਦੇ ਬਾਵਜੂਦ ਪੂਰੇ ਦੇਸ਼ ਵਿੱਚ ਆਈਐਨਆਈਐਫਡੀ ਕੇਂਦਰਾਂ ਦਾ ਦੌਰਾ ਕਰ ਰਿਹਾ ਹਾਂ ਅਤੇ ਆਈਐਨਆਈਐਫਡੀ ਦੇ ਵਿਦਿਆਰਥੀਆਂ ਦੇ ਲਈ ਇੱਕ ਮੇਂਟਰ ਦੇ ਰੂਪ ਵਿੱਚ ਉਨ੍ਹਾਂ ਨੂੰ ‘ਆਰਟ ਆਫ਼ ਡਿਜ਼ਾਈਨਿੰਗ’ ਸਿਖਾ ਰਿਹਾ ਹਾਂ। ਮੈਂ ਆਈਐਨਆਈਐਫਡੀ ਚੰਡੀਗੜ੍ਹ ਦੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇਣ ਲਈ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ। ਇਹ ਕਹਿਣ ਦੀ ਜ਼ਰੂਰਤ ਨਹੀਂ, ਇਹ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਅਤੇ ਪੂਰਤੀ ਦਾ ਪਲ ਹੈ ਅਤੇ ਮੈਂ ਇਸਨੂੰ ਪ੍ਰਤਿਭਾਸ਼ਾਲੀ ਆਈਐਨਆਈਐਫਡੀਅਨ ਨਾਲ ਸਾਂਝਾ ਕਰਦੇ ਹੋਏ ਬਹੁਤ ਖੁਸ਼ ਹਾਂ!’’
ਸ਼੍ਰੀਮਤੀ ਰਿਤੂ ਕੋਚਰ, ਸੰਸਥਾਪਕ ਡਾਇਰੈਕਟਰ, ਆਈਐਨਆਈਐਫਡੀ, ਨੇ ਕਿਹਾ,‘‘ਕਿ ਇਹ ਨਾ ਸਿਰਫ਼ ਆਈਐਨਆਈਐਫਡੀ ਦੇ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਚਾਹਵਾਨ ਡਿਜ਼ਾਈਨਰਾਂ ਨੇ ਲੰਡਨ ਫੈਸ਼ਨ ਵੀਕ ਵਿੱਚ 7 ਸੀਜ਼ਨ ਅਤੇ ਵਿਸ਼ਵ ਦੇ ਪ੍ਰਮੁੱਖ ਫੈਸ਼ਨ ਵੀਕ ਨਿਊਯਾਰਕ 5 ਸੀਜ਼ਨ ਦੇ ਲਈ ਫੈਸ਼ਨ ਵੀਕ ਦੇ ਨਾਲ-ਨਾਲ ਭਾਰਤ ਦੇ ਸਭ ਤੋਂ ਵੱਡੇ ਫੈਸ਼ਨ ਵੀਕ ਐਫਡੀਸੀਆਈ ਏਕਸ ਲੈਕਮੇ ਫੈਸ਼ਨ ਵੀਕ ਦੇ ਨਾਲ ਲਗਾਤਾਰ 31 ਸੀਜ਼ਨਾਂ ਲਈ ਆਪਣੀ ਪਛਾਣ ਬਣਾਈ ਹੈ।
ਹਾਰਪਰ ਬਜ਼ਾਰ – ਅੰਤਰਰਾਸ਼ਟਰੀ ਫੈਸ਼ਨ ਮੈਗਜ਼ੀਨ ਨੇ ਆਈਨਿਫਡੀਅਨ ਦੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਅਤੇ ਡਿਜ਼ਾਈਨਰਾਂ ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨ ਦੁਆਰਾ ਸਨਮਾਨਿਤ ਕੀਤਾ ਗਿਆ। ਲੈਕਮੇ ਫੈਸ਼ਨ ਵੀਕ ਦੌਰਾਨ ਆਈਐਨਆਈਐਫਡੀ ਲਾਂਚਪੈਡ ਸ਼ੋਅ ਵਿੱਚ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਆਪਣੇ ਰਚਨਾਤਮਕ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ। ਲੈਕਮੇ ਫੈਸ਼ਨ ਵੀਕ ਵਿੱਚ, ਇੰਟੀਰੀਅਰ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਚੋਣਵੇਂ ਡਿਜ਼ਾਈਨਰ ਸ਼ੋਅ ਦੇ ਸੈੱਟ ਤਿਆਰ ਕੀਤੇ। ਉਨ੍ਹਾਂ ਨੇ ਪਾਸ ਹੋਏ ਵਿਦਿਆਰਥੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਕੀਤਾ ਅਤੇ ਬਾਲੀਵੁੱਡ ਪ੍ਰੋਜੈਕਟਾਂ ਲਈ ਉਹਨਾਂ ਦੁਆਰਾ ਬਣਾਏ ਗਏ ਡਿਜ਼ਾਈਨ ਦੀਆਂ ਪੇਚੀਦਗੀਆਂ ਨੂੰ ਸਾਂਝਾ ਕੀਤਾ।
ਕਾਊਟਿਅਰ ਸਟਾਈਲਿਸਟ ਅਤੇ ਆਈਐਨਆਈਐਫਡੀ ਦੇ ਚੀਫ ਮੈਂਟਰ ਏਸ਼ਲੇ ਰੇਬੇਲੋ ਆਈਐਨਆਈਐਫਡੀ ਅਚੀਵਰਜ਼ ਦੀ ਸਫਲਤਾ ਪਿੱਛੇ ਇੱਕ ਵੱਡੀ ਤਾਕਤ ਰਹੇ ਹਨ। ਉਹ ਇੱਕ ਚੋਟੀ ਦੇ ਸੇਲਿਬ੍ਰਿਟੀ ਡਿਜ਼ਾਇਨਰ ਬਣਨ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੈਸ਼ਨ ਵੀਕ ਲਈ ਆਈਐਨਆਈਐਫਡੀ ਉਭਰਦੇ ਡਿਜ਼ਾਇਨਰਾਂ ਦਾ ਮਾਣ ਨਾਲ ਪੋਸ਼ਣ ਕਰ ਰਹੇ ਹਨ। ਆਈਐਨਆਈਐਫਡੀਅਨ ਆਸਾ ਕਾਜਿੰਗਮੇਈ ਰਿਤਿਕ ਰੋਸ਼ਨ, ਅਜੈ ਦੇਵਗਨ ਅਤੇ ਕਈ ਹੋਰ ਬਾਲੀਵੁੱਡ ਅਦਾਕਾਰਾਂ ਲਈ ਡਿਜ਼ਾਈਨ ਕਰ ਰਹੀ ਹਨ, ਬਾਲੀਵੁੱਡ ਦਿਵਸ ਦੇ ਲਈ ਆਈਐਨਆਈਐਫਡੀਅਨ ਮੁਹੰਮਦ ਮਜ਼ਹਰ ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਸੰਨੀ ਲਿਓਨ ਅਤੇ ਹੋਰ, ਆਈਐਨਆਈਐਫਡੀਅਨ ਸਬਾ ਸ਼ਬਨਮ ਖਾਨ ਅਤੇ ਫੈਜ਼ ਜ਼ਰੀਵਾਲਾ ਨੇ ਬਿੱਗ ਬੌਸ ਦੇ ਸੈੱਟ ’ਤੇ ਉਨ੍ਹਾਂ ਦੀ ਮਦਦ ਕੀਤੀ। ਕਈ ਹੋਰ ਵਿਦਿਆਰਥੀ ਡਿਜ਼ਾਈਨਰਾਂ ਨੇ ਫਿਲਮ ਭਾਰਤ ਲਈ ਉਨ੍ਹਾਂ ਦੀ ਮਦਦ ਕੀਤੀ ।