ਨਊਜ਼ਮੀਰਰੋਰ ਡੈਸਕ:
ਮੋਹਾਲੀ, 22 ਮਈ : ਵਿਸ਼ਵ ਪੱਧਰ ਤੇ ਦੂਜੀ ਸਭ ਤੋਂ ਵੱਡੀ ਸ਼ੂਗਰ ਅਬਾਦੀ ਹੋਣ ਅਤੇ ਇਨ੍ਹਾਂ ਵਿਚੋਂ ਲਗਭਗ 70 ਪ੍ਰਤੀਸ਼ਤ ਮਾਮਲੇ ਅਨਕੰਟਰੋਲ ਸ਼ੂਗਰ ਦੇ ਹੋਣ ਦੇ ਕਾਰਨ, ਭਾਰਤ ਵਿਚ ਮਿਊਕੋਮਿਰਕੋਸਿਸ ਮਤਲਬ ਬਲੈਕ ਫੰਗਸ ਇੱਕ ਮਜਬੂਤ ਰਿਸਕ ਫੈਕਟ ਹੈ |
ਆਈਵੀ ਹਸਪਤਾਲ ਦੀ ਈਐਨਟੀ ਮਾਹਿਰ ਡਾ. ਨਵਦੀਪ ਕੌਰ ਬੋਪਾਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੂਜੀ ਕੋਵਿਡ ਲਹਿਰ ਪਹਿਲੀ ਲਹਿਰ ਦੇ ਮੁਕਾਬਲੇ ਜਿਆਦਾ ਵਿਨਾਸ਼ਕਾਰੀ ਰਹੀ ਹੈ ਅਤੇ ਇਸ ਵਿਚ ਸਟੇਰਾਯਡ ਦੀ ਵਰਤੋਂ ਵਿਚ ਵਾਧਾ ਹੋਇਆ ਹੈ, ਜਿਸ ਨਾਲ ਨਾ ਸਿਰਫ ਸ਼ੂਗਰ ਲੇਵਲ ਵਿਗੜਦਾ ਹੈ, ਸਗੋਂ ਮਿਊਕੋਰਮਿਕੋਸਿਸ ਵਿਕਸਿਤ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਹਸਪਤਾਲ ਵਿਚ ਭਰਤੀ ਜਿਆਦਾਤਰ ਰੋਗੀਆਂ ਨੂੰ ਆਕਸੀਜਨ ਸਿਲੰਡਰ, ਹਿਊਮੀਡੀਫਾਯਰ ਅਤੇ ਸਟੀਮਰ ਦੀ ਜਰੂਰਤ ਹੁੰਦੀ ਹੈ ਜਿਹੜੇ ਮਿਊਕਰ ਸੰਕ੍ਰਮਣ ਦਾ ਸੰਭਾਵਿਤ ਸਰੋਤ ਬਣ ਰਹੇ ਹਨ |
ਹਸਪਤਾਲ ਵਿਚ ਭਰਤੀ ਮਰੀਜਾਂ ਵਿਚ ਖਰਾਬ ਓਰੋ-ਨੇਜਲ ਹਾਈਜੀਨ ਅਤੇ ਲੰਮੇਂ ਸਮੇਂ ਤੱਕ ਇੱਕ ਹੀ ਮਾਸਕ ਦੀ ਵਰਤੋਂ ਵੀ ਮਿਊਕੋਰਮਿਕੋਸਿਸ ਦਾ ਕਾਰਨ ਬਣ ਰਿਹਾ ਹੈ |
ਜਦੋਂ ਜੀਵਾਣੂੰ ਨੱਕ ਦੇ ਟਰਵਾਈਨ ਵਿਚ ਜਮ੍ਹਾਂ ਹੁੰਦੇ ਹਨ ਤਾਂ ਰਾਈਨੋ ਸੇਰੇਬ੍ਰਲ ਰੋਗ ਵਿਕਸਿਤ ਹੁੰਦਾ ਹੈ | ਜਦੋਂ ਫੇਫੜਿਆਂ ਵਿਚ ਇੰਟਰੀ ਕਰਦੇ ਹਨ ਤਾਂ ਪਲਮੋਨਰੀ ਰੋਗ ਵਿਕਸਿਤ ਹੁੰਦਾ ਹੈ |
ਡਾ. ਨਵਦੀਪ ਨੇ ਕਿਹਾ ਕਿ ਸੰਕ੍ਰਮਣ ਵੈਸਕੂਲਰ ਅਤੇ ਨਿਊਰੋਨਲ ਸੰਰਚਨਾਵਾਂ ਦੇ ਨਾਲ ਫੈਲਦਾ ਹੈ ਅਤੇ ਖੂਨ ਨਾੜੀਆਂ ਵਿਚ ਘੁਸਪੈਠ ਕਰਦਾ ਹੈ | ਇਹ ਹੱਡੀ ਨੂੰ ਨਸ਼ਟ ਕਰ ਸਕਦਾ ਹੈ ਅਤੇ ਆਰਬਿਟ ਅਤੇ ਰੇਟਰੋ-ਆਰਬਿਟਲ ਖੇਤਰ ਵਿਚ ਫੈਲ ਸਕਦਾ ਹੈ |
ਉਨ੍ਹਾਂ ਨੇ ਦੱਸਿਆ ਕਿ ਅਸੀਂ ਬਦਬੂ ਦਾਰ ਨੱਕ ਵਿਚੋਂ ਖੂਨ ਵਗਣਾ, ਨੈਜਲ ਹਾਈਪੋਸਥੇਸਿਆ, ਸਿਰ ਦਰਦ, ਮਤਲੀ, ਬੁਖਾਰ ਦੇ ਰੋਗੀਆਂ ਨੂੰ ਦੇਖ ਰਹੇ ਹਾਂ |
ਉਨ੍ਹਾਂ ਨੇ ਕਿਹਾ ਕਿ ਪਲਮੋਨਰੀ (ਫੇਫੜਿਆਂ) ਵਿਚ ਮਿਊਕੋਰਮਿਕੋਸਿਸ ਦੇ ਲੱਛਣਾਂ ਵਿਚ ਸ਼ਾਮਲ ਹਨ: ਬੁਖਾਰ, ਖੰਘ, ਛਾਤੀ ਵਿਚ ਦਰਦ ਅਤੇ ਸਾਹ ਦੀ ਤਕਲੀਫ |
ਗੈਸਟ੍ਰੋਇੰਟੇਸਟਾਈਨਲ ਮਿਊਕੋਰਮਿਕੋਸਿਸ ਦੇ ਲੱਛਣਾਂ ਵਿਚ ਸ਼ਾਮਲ ਹਨ: ਪੇਟ ਦਰਦ, ਮਤਲੀ ਅਤੇ ਉਲਟੀ ਅਤੇ ਗੈਸਟ੍ਰੋਇੰਟੇਸਟਾਈਨਲ ਖੂਨ ਦਾ ਵਗਣਾ |
ਡਿਸੇਮਿਨਟੇਡ ਮਿਊਕੋਰਮਿਕੋਸਿਸ ਆਮ ਤੌਰ ਤੇ ਉਨ੍ਹਾਂ ਲੋਕਾਂ ਵਿਚ ਹੁੰਦਾ ਹੈ ਜਿਹੜੇ ਪਹਿਲਾਂ ਹੀ ਹੋਰ ਮੈਡੀਕਲ ਹਾਲਾਤਾਂ ਨਾਲ ਬੀਮਾਰ ਹਨ, ਇਸ ਲਈ ਇਹ ਜਾਣਨਾ ਮੁਸ਼ਕਿਲ ਹੋ ਸਕਦਾ ਹੈ ਕਿ ਕਿਹੜਾ ਲੱਛਣ ਮਿਊਕੋਰਮਿਕੋਸਿਸ ਨਾਲ ਸਬੰਧਤ ਹੈ, ਉਨ੍ਹਾਂ ਨੇ ਕਿਹਾ |
Also Read:वीरेंद्र सिंह विरदी की पुस्तक सतगुरू नानक प्रगटेया का विमोचन
ਮਿਊਕੋਰਮਿਕੋਸਿਸ ਮੈਡੀਕਲ ਰੂਪ ਨਾਲ ਘਾਤਕ ਹੈ ਕਿਉਂਕਿ 1955 ਤੋਂ ਪਹਿਲਾਂ ਮਿਊਕੋਰਮਿਕੋਸਿਸ ਨਾਲ ਕੋਈ ਵੀ ਜਿਊਾਦਾ ਨਹੀਂ ਬਚਿਆ ਸੀ | ਛਪੇ ਮਿਊਕੋਰਮਿਕੋਸਿਸ ਮਾਮਲਿਆਂ ਦੀ ਸਮੀਖਿਆ ਵਿਚ ਕੁੱਲ ਮੌਤ ਦਰ 54 ਪ੍ਰਤੀਸ਼ਤ ਪਾਈ ਗਈ | ਉਨ੍ਹਾਂ ਨੇ ਦੱਸਿਆ ਕਿ ਸਾਈਨਸ ਸੰਕ੍ਰਮਣ ਵਾਲੇ ਲੋਕਾਂ ਵਿਚ ਮੌਤ ਦਰ 46 ਪ੍ਰਤੀਸ਼ਤ, ਪਲਮੋਨਰੀ ਸੰਕ੍ਰਮਣ ਦੇ ਲਈ 76 ਪ੍ਰਤੀਸ਼ਤ ਅਤੇ ਡਿਸੇਮਿਨੇਟਡ ਮਿਊਕੋਰਮਿਕੋਸਿਸ ਲਈ 96 ਪ੍ਰਤੀਸ਼ਤ ਸੀ |
ਉਨ੍ਹਾਂ ਨੇ ਕਿਹਾ ਕਿ ਮਿਊਕੋਰਮਿਕੋਸਿਸ ਦਾ ਨਿਦਾਨ ਰੈਪਿਡ ਡਾਯਗਨੋਸਿਸ, ਸ਼ੁਰੂਆਤੀ ਪ੍ਰਬੰਧਨ, ਸੰਯੁਕਤ ਐਂਟੀਫੰਗਲ ਡ੍ਰਗਸ, ਅਗਰੈਸਿਵ ਸਰਜੀਕਲ ਇਨਵੈਂਟਸ਼ਨ ਅਤੇ ਖਤਰੇ ਕਾਰਕਾਂ ਦੇ ਰਿਵਰਸਲ ਦੇ ਨਾਲ ਬਿਹਤਰ ਹੋ ਸਕਦਾ ਹੈ |
ਇਸ ਤਰ੍ਹਾਂ ਕਿਸੇ ਵੀ ਜੀਵਨ ਦੇ ਲਈ ਖਤਰੇ ਵਾਲੀਆਂ ਮੁਸ਼ਕਿਲਾਂ ਨੂੰ ਵਿਕਸਿਤ ਹੋਣ ਤੋਂ ਬਚਣ ਲਈ ਅਤੇ ਕਿਸੇ ਵੀ ਸੰਦੇਹ ਦੇ ਮਾਮਲਿਆਂ ਵਿਚ ਨੱਕ ਦੇ ਐਂਡੋਸਕੋਪਿਕ ਮੂਲਾਂਕਣ ਦੇ ਲਈ ਨੇੜਲੇ ਈਐਨਟੀ ਮਾਹਿਰ ਦੇ ਕੋਲ ਜਾਣਾ ਚਾਹੀਦਾ ਹੈ | ਡਾ. ਨਵਦੀਪ ਨੇ ਕਿਹਾ ਕਿ ਆਓ ਅਸੀਂ ਸਾਰੇ ਸੁਚੇਤ ਅਤੇ ਉਚਿਤ ਸਾਵਧਾਨੀ ਵਰਤਦੇ ਹੋਏ ਇਸਨੂੰ ਕੋਵਿਡ ਮਹਾਮਾਰੀ ਅਤੇ ਮਿਊਕੋਰਮਿਕੋਸਿਸ ਦੇ ਖਤਰੇ ਨਾਲ ਸਮੂਹਿਕ ਰੂਪ ਨਾਲ ਲੜੀਏ |