ਮੋਹਾਲੀ, 26 ਮਾਰਚ : ਮੈਕਸ ਹਸਪਤਾਲ, ਮੋਹਾਲੀ ਵਿਚ ਬੈਰਿਆਟਿ੍ਕ ਸਰਜਰੀ ਦੇ ਬਾਅਦ ਇੱਕ ਓਵਰਵੇਟ ਮਹਿਲਾ (131 ਕਿੱਲੋਗ੍ਰਾਮ) ਨੂੰ ਨਵੀਂ ਜਿੰਦਗੀ ਮਿਲੀ ਹੈ | ਮੋਟਾਪੇ ਤੋਂ ਇਲਾਵਾ ਮਹਿਲਾ ਗੰਭੀਰ ਸਾਹ ਦੀ ਸਮੱਸਿਆ (ਰੇਸਪਿਰੇਟਰੀ ਫੇਲੀਅਰ), ਪਲਮੋਨਰੀ ਹਾਈਪਰਟੈਂਸ਼ਨ ਅਤੇ ਅਨਕੰਟੋਰਲਡ ਡਾਯਬਿਟੀਜ ਨਾਲ ਵੀ ਪੀੜ੍ਹਿਤ ਸੀ |ਉਸਨੂੰ ਪਿਛਲੇ ਸਾਲ ਜੁਲਾਈ ਵਿਚ ਗੰਭੀਰ ਹਾਲਤ ਵਿਚ ਮੈਕਸ ਵਿਚ ਲੈ ਜਾਇਆ ਗਿਆ | ਹੁਣ ਸਰਜਰੀ ਦੇ 8 ਮਹੀਨਿਆਂ ਦੇ ਬਾਅਦ, ਮਹਿਲਾ ਦਾ ਭਾਰ 67 ਕਿਲੋਗ੍ਰਾਮ ਹੈ ਅਤੇ ਇਸ ਤਰ੍ਹਾਂ ਬੈਰਿਆਟਿ੍ਕ ਸਰਜਰੀ ਦੇ ਬਾਅਦ ਉਨ੍ਹਾਂ ਦਾ ਭਾਰ 64 ਕਿੱਲੋਗ੍ਰਾਮ ਘੱਟ ਹੋਇਆ |
ਮੈਕਸ ਇੰਸਟੀਟਿਊਟ ਆਫ ਮਿਨੀਮਲਸ ਅਕਸੈਸ, ਮੈਟਾਬੋਲਿਕ ਐਂਡ ਬੈਰਿਆਟਿ੍ਕ ਸਰਜਰੀ ਦੇ ਸਲਾਹਕਾਰ ਡਾ. ਅਨੂਪਮ ਗੋਇਲ ਨੇ ਸ਼ੁੱਕਰਵਾਰ ਨੂੰ ਸਰਜਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਆਦਾ ਭਾਰ ਦੇ ਕਾਰਨ ਮਹਿਲਾ ਸਵਤੰਤਰ ਰੂਪ ਨਾਲ ਚੱਲ ਨਹੀਂ ਪਾਉਂਦੀ ਸੀ ਅਤੇ ਨੀਂਦ ਦੇ ਦੌਰਾਨ ਸਾਹ ਲੈਣ ਲਈ ਵੀ ਮਸ਼ੀਨ ਦੀ ਜਰੂਰਤ ਹੁੰਦੀ ਸੀ | ਉਹ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਬਹੁਤ ਸਾਰੀਆਂ ਦਵਾਈਆਂ ਵੀ ਲੈ ਰਹੀ ਸੀ ਅਤੇ ਬਹੁਤ ਡਿਪ੍ਰੈਸ਼ਨ ਵਿਚ ਸੀ | ਉਚਿਤ ਮੈਡੀਕਲ ਜਾਂਚ ਦੇ ਬਾਅਦ ਮਹਿਲਾ ਦੀ ਲੈਪ੍ਰੋਸਕੋਪਿਕ ਸਲੀਵ ਗੈਸਟ੍ਰੇਕਟੋਮੀ ਸਰਜਰੀ ਕੀਤੀ ਗਈ |
ਸਰਜਰੀ ਦੇ ਬਾਅਦ 2-3 ਦਿਨ ਦੇ ਅੰਦਰ ਮਹਿਲਾ ਨੂੰ ਸੰਤੋਸ਼ਜਨਕ ਸਥਿਤੀ ਵਿਚ ਛੁੱਟੀ ਦੇ ਦਿੱਤੀ ਗਈ ਅਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੂੰ ਵੀ ਹੌਲੀ ਹੌਲੀ ਬੰਦ ਕਰ ਦਿੱਤਾ ਗਿਆ |
ਡਾ. ਗੋਇਲ ਨੇ ਅੱਗੇ ਕਿਹਾ ਕਿ ਅੱਜ ਕੱਲ ਭਾਰਤੀਆਂ ਵਿਚ ਮੋਟਾਪਾ ਖਤਰਨਾਕ ਰੂਪ ਨਾਲ ਵਧ ਰਿਹਾ ਹੈ | ਇਹ ਕਈ ਹੋਰ ਸਰੀਰਕ ਸਮੱਸਿਆਵਾਂ ਦਾ ਮੂਲ ਕਾਰਨ ਹੈ, ਇਸ ਲਈ ਇਲਾਜ ਕੀਤਾ ਜਾਣਾ ਜਰੂਰੀ ਹੈ |
ਬੈਰਿਆਟਿ੍ਕ ਮੈਟਾਬੋਲਿਕ ਸਰਜਰੀ ਭਾਰ ਘਟਾਉਣ ਦੀ ਇੱਕ ਸੁਰੱਖਿਅਤ, ਪ੍ਰਭਾਵੀ ਅਤੇ ਸਥਾਈ ਵਿਧੀ ਸਾਬਤ ਹੁੰਦੀ ਹੈ | ਇਹ ਲੈਪ੍ਰੋਸਕੋਪਿਕ ਰੂਪ ਨਾਲ ਕੀਤੀ ਜਾਂਦੀ ਹੈ ਅਤੇ ਸਰੀਰ ਤੇ ਕੋਈ ਨਿਸ਼ਾਨ ਨਹੀਂ ਛੱਡਦੀ | ਸਿਰਫ 2-3 ਦਿਨਾਂ ਲਈ ਹਸਪਤਲ ਵਿਚ ਰਹਿਣ ਦੀ ਜਰੂਰਤ ਹੁੰਦੀ ਹੈ, ਡਾ. ਗੋਇਲ ਨੇ ਦੱਸਿਆ |