ਮੋਹਾਲੀ, 5 ਮਈ : ਮੈਕਸ ਹਸਪਤਾਲ, ਮੋਹਾਲੀ ਨੇ ਬੁੱਧਵਾਰ ਨੂੰ 18 ਸਾਲ ਪਲੱਸ ਦੇ ਲਈ ਵੈਕਸੀਨੇਸ਼ਨ ਅਭਿਆਨ ਸ਼ੁਰੂ ਕੀਤਾ ਹੈ | 18 ਸਾਲ ਨਾਲੋਂ ਜਿਆਦਾ ਉਮਰ ਵਾਲੇ ੂੰ 357 ਲੋਕਾਂ ਨੂੰ ਅੱਜ ਦਾਰਾ ਸਟੂਡਿਓ ਦੇ ਕੋਲ ਮੈਕਸ ਦੇ ਨਵੇਂ ਅਤਿਅਧੁਨਿਕ ਮੈਕਸ ਮੈਡਸੈਂਟਰ, ਸੈਕਟਰ 56 ਮੋਹਾਲੀ ਵਿਚ ਵੈਕਸੀਨੇਸ਼ਨ ਲਗਾਈ ਗਈ |
ਮੈਕਸ ਹਸਪਤਾਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਨੂੰ ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਖੋਲ੍ਹਣ ਦੇ 25 ਮਿੰਟਾਂ ਦੇ ਅੰਦਰ ਸਲਾਟ ਭਰ ਗਏ |
ਟੀਕਾਕਰਣ ਦੇ ਲਈ ਆਉਣ ਤੋਂ ਪਹਿਲਾਂ ਕੋਵਿਨਪੋਰਟਲ www.cowin.gov.in ‘ਤੇ ਰਜਿਸਟ੍ਰੇਸ਼ਨ ਅਤੇ ਬੁਕਿੰਗ ਜਰੂਰੀ ਹੈ | ਆਨਸਾਈਟ ਰਜਿਸਟ੍ਰੇਸ਼ਨ ਜਾਂ ਵਾਕ-ਇਨ ਸੁਵਿਧਾ ਉਪਲਬਧ ਨਹੀਂ ਹੈ |
ਇਸ ਦੌਰਾਨ ਮੈਕਸ ਹਾਸਪਿਟਲ ਦੇ ਬਾਹਰ ਨਵੇਂ ਬਣੇ ਮੈਕਸ ਮੈਡਸੈਂਟਰ, ਸੁਰੱਖਿਅਤ ਵਾਤਾਵਰਣ ਵਿਚ ਮਾਹਿਰ ਡਾਕਟਰਾਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ |