-ਅਮਰਪਾਲ ਨੂਰਪੁਰੀ
ਮੋਹਾਲੀ, 6 ਜਨਵਰੀ : ਡਿੱਗ ਕੇ ਜਖਮੀ ਹੋਏ 100 ਸਾਲ ਦੇ ਬਜ਼ੁਰਗ ਦਾ ਆਈਵੀ ਹਸਪਤਾਲ, ਮੋਹਾਲੀ ‘ਚ ਪ੍ਰਾਕਸਿਮਲ ਫੇਮੋਰਲ ਨੇਿਲੰਗ (ਪੀਐਫਐਨ) ਸਰਜਰੀ ਦੇ ਨਾਲ ਇਲਾਜ ਕੀਤਾ ਗਿਆ | ਆਈਵੀ ਹਸਪਤਾਲ ‘ਚ ਲਿਆਉਣ ਦੇ ਬਾਅਦ ਉਨ੍ਹਾਂ ਦੇ ਇਲਾਜ ‘ਚ ਇੰਟਰਟ੍ਰੋਕੈਨੇਟਰਿਕ ਫ੍ਰੈਕਚਰ ਦੇ ਖੱਬੇ ਫੀਮਰ ਦਾ ਪਤਾ ਲੱਗਿਆ |
ਬਜ਼ੁਰਗ ਦਾ ਇਲਾਜ ਕਰਨ ਵਾਲੇ ਆਈਵੀ ਇੰਸਟੀਟਿਊਟ ਆਫ ਆਰਥੋਪੇਡਿਕਸ ਦੇ ਨਿਰਦੇਸ਼ਕ ਅਤੇ ਪ੍ਰਮੁੱਖ ਡਾ. ਭਾਨੂੰ ਪ੍ਰਤਾਪ ਸਿੰਘ ਸਲੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜ਼ੁਰਗ ਨੂੰ ਪ੍ਰਾਕਸੀਮਲ ਫੇਮੋਰਲ ਨੇਿਲੰਗ (ਪੀਐਫਐਨ) ਸਰਜਰੀ ਦੀ ਯੋਜਨਾਂ ਬਣਾਈ ਗਈ |
ਉਨ੍ਹਾਂ ਨੇ ਅੱਗੇ ਕਿਹਾ ਕਿ ਪੀਐਫਐਨ ਇੱਕ ਆਸਟਿਯੋ ਸਿੰਥੇਟਿਕ ਇੰਪਲਾਂਟ ਹੈ ਜਿਸਨੂੰ ਕਲੋਜ ਇੰਟਰਾ ਮੇਡੁਲਰੀ ਫਿਕਸੇਸ਼ਨ ਵਿਧੀ ਨਾਲ ਟ੍ਰੋਕੇਂਟਰ ਖੇਤਰ ‘ਚ ਪ੍ਰਾਕਸੀਮਲ ਫੇਮੋਰਲ ਫ੍ਰੈਕਚਰ ਦੇ ਇਲਾਜ ਲਈ ਡਿਜਾਇਨ ਕੀਤਾ ਗਿਆ ਹੈ |ਪ੍ਰੀ ਅਪ ਜਾਂਚ ਦੇ ਦੌਰਾਨ ਬਜ਼ੁਰਗ ਡੇਂਗੂ ਐਨਐਸ 1 ਪਾਜਿਟਿਵ ਸੀ ਅਤੇ ਪਲੇਟਲੇਟਸ ਦੀ ਗਿਣਤੀ 47,000 ਸੀ |
ਬਜ਼ੁਰਗ ਦਾ ਲਿਵਰ ਫੰਕਸ਼ਨ ਟੈਸਟ (L6T) ਅਤੇ ਰੀਨਲ ਫੰਕਸ਼ਨ ਟੈਸਟ (R6T) ਵੀ ਕੀਤਾ ਗਿਆ | ਸੂਪਰਪਿਊਬਿਕ ਕੈਥ ਇੰਸਰਸ਼ਨ ਇੱਕ ਯੂਰੋਲਾਜਿਸਟ ਨਾਲ ਕੀਤਾ ਗਿਆ |ਡਾ. ਭਾਨੂੰ ਨੇ ਕਿਹਾ ਕਿ ਪ੍ਰੇ ਅਨੇਸਥੇਟਿਕ ਅਸੇਸਮੈਂਟ (ਪੀਏਸੀ) ਕਲੀਅਰੈਂਸ ਦੇ ਬਾਅਦ ਮਰੀਜ ਨੂੰ ਸਰਜਰੀ ਦੇ ਲਈ ਲੈ ਜਾਇਆ ਗਿਆ | ਸਰਜਰੀ ਦੇ ਚੌਥੇ ਦਿਨ ਉਨ੍ਹਾਂ ਨੂੰ ਸਥਿਰ ਹਾਲਤ ‘ਚ ਛੁੱਟੀ ਦੇ ਦਿੱਤੀ ਗਈ |