-ਐਸ.ਏ.ਅਸ.ਨਗਰ 13 ਮਾਰਚ: ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ, ਦਫ਼ਤਰ ਪੰਜਾਬੀ ਸੈੱਲ, ਚੰਡੀਗੜ੍ਹ ਵੱਲੋਂ 13 ਮਾਰਚ ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ।ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰੋ. ਗੁਰਸੇਵਕ ਲੰਬੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ, ਕਵਿਤਾ-ਪਾਠ ਕਰਨ ਲਈ ਪਹੁੰਚੇ ਕਵੀਆਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਵੱਲੋਂ ਸਮਕਾਲੀ ਕਵਿਤਾ ਦੇ ਵਿਸ਼ੇ ਅਤੇ ਰੂਪਕ ਪੱਖ ਬਾਰੇ ਗੱਲ ਕਰਦਿਆਂ ਕਰਵਾਏ ਜਾ ਰਹੇ ‘ਤ੍ਰੈ-ਭਾਸ਼ੀ ਕਵੀ ਦਰਬਾਰ’ ਦੇ ਮਨੋਰਥ ਬਾਰੇ ਦੱਸਿਆ ਗਿਆ। ਪ੍ਰੋ. ਗੁਰਸੇਵਕ ਸਿੰਘ ਲੰਬੀ ਵੱਲੋਂ ਪ੍ਰਧਾਨਗੀ ਭਾਸ਼ਣ ਦੌਰਾਨ ਮੁਖ਼ਾਤਿਬ ਹੁੰਦਿਆਂ ਆਖਿਆ ਗਿਆ ਕਿ ਜਿੱਥੇ ਵਿਗਿਆਨ ਖ਼ਤਮ ਹੁੰਦਾ ਹੈ ਉੱਥੇ ਕਵਿਤਾ ਸ਼ੁਰੂ ਹੁੰਦੀ ਹੈ। ਕਵੀ ਦਾ ਖਿਆਲ ਉਡਾਰੀ ਜਿੰਨੀ ਉੱਚੀ ਹੋਵੇਗੀ, ਕਵਿਤਾ ਉਨੀ ਹੀ ਪ੍ਰਭਾਵਸ਼ਾਲੀ ਹੋਵੇਗੀ। ਉਨ੍ਹਾਂ ਨੇ ਆਪਣੀ ਕਵਿਤਾ ‘ਮੇਰੇ ਪਿੰਡ ਦੀ ਸੱਥ ਵਿਚ ਉੱਗ ਆਇਆ ਹੈ ਮੋਬਾਇਲ ਟਾਵਰ’ ਅਤੇ ਗੀਤ ‘ਤੂੰ ਸ਼ਿਕਾਰੀ ਹੋ ਗਿਓਂ’ ਵੀ ਸ੍ਰੋਤਿਆਂ ਨਾਲ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਤ੍ਰੈ-ਭਾਸ਼ੀ ਕਵੀ ਦਰਬਾਰ ਵਰਗੇ ਪ੍ਰੋਗਰਾਮ ਨੂੰ ਉਲੀਕਣ ਅਤੇ ਉੱਤਮ ਕਾਰਗੁਜ਼ਾਰੀ ਲਈ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਨੂੰ ਵਧਾਈ ਵੀ ਦਿੱਤੀ। ਇਸ ਕਵੀ ਦਰਬਾਰ ਵਿਚ ਉਰਦੂ, ਪੰਜਾਬੀ ਅਤੇ ਹਿੰਦੀ ਤਿੰਨੋ ਜ਼ੁਬਾਨਾਂ ਦੇ ਕਵੀਆਂ ਵੱਲੋਂ ਕਵਿਤਾ-ਪਾਠ ਲਈ ਸ਼ਮੂਲੀਅਤ ਕੀਤੀ ਗਈ। ਜਿਨ੍ਹਾਂ ਵਿਚ ਉੱਘੇ ਸ਼ਾਇਰ ਰਮਨ ਸੰਧੂ ਵੱਲੋਂ ‘ਗ਼ਜ਼ਲ’, ਸ਼ਾਇਰ ਭੱਟੀ ਵੱਲੋਂ ‘ਕਹਿਰ’ ਅਤੇ ‘ਸ਼ਹਿਰ ਬਨਾਮ ਪਿੰਡ’, ਦਿਲ ਪ੍ਰੀਤ ਵੱਲੋਂ ‘ਓਕਾਬੀ ਰੂਹੇਂ’, ਸੁਧਾ ਜੈਨ ਸੁਦੀਪ ਵੱਲੋਂ ‘ਬੋਹੜ’ ਅਤੇ ‘ਦੋਹੇ’, ਗੁਰਦਰਸ਼ਨ ਸਿੰਘ ਮਾਵੀ ਵੱਲੋਂ ‘ਪੀੜਾਂ’, ਅਰੁਣਾ ਡੋਗਰਾ ਸ਼ਰਮਾ ਵੱਲੋਂ ‘ਬਿਰਧ ਆਸ਼ਰਮ’, ਨੀਲਮ ਨਾਰੰਗ ਵੱਲੋਂ ‘ਐ ਜ਼ਿੰਦਗੀ ਬਤਾ’, ਦਵਿੰਦਰ ਕੌਰ ਢਿੱਲੋਂ ਵੱਲੋਂ ‘ਜਿੰਦੇ’, ਰੋਹਿਤ ਗਰਚਾ ਵੱਲੋਂ ‘ਕੈਸੀ ਨਾਟਸ਼ਾਲਾ ਹੈ’, ਸੰਤੋਸ਼ ਗਰਗ ਵੱਲੋਂ ‘ਪ੍ਰੇਮ ਕੀ ਪਗਡੰਡਿਆਂ’, ਬਵਨੀਤ ਕੌਰ ਵੱਲੋਂ ‘ਮਾਂ-ਬੋਲੀ ਪੰਜਾਬੀ’, ਬਲਜੀਤ ਮਰਵਾਹਾ ਵੱਲੋਂ ‘ਨਾਰੀ ਨਹੀਂ ਬੇਚਾਰੀ’, ਰੇਖਾ ਮਿੱਤਲ ਵੱਲੋਂ ‘ਗ੍ਰਹਿਣੀ’, ਵਿਮਲਾ ਗੁਗਲਾਨੀ ਵੱਲੋਂ ‘ਪਕਸ਼ੀ ਅਕੇਲਾ’, ਡਾ. ਬਲਵਿੰਦਰ ਸਿੰਘ ਮੋਹਾਲੀ ਵੱਲੋਂ ‘ਵਰਗਮੂਲ ਹੋਇਆ ਆਦਮੀ’, ਡਾ.ਨੀਨਾ ਸੈਣੀ ਵੱਲੋਂ ‘ਮਮਤਾ ਦਾ ਦਰਿਆ’, ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ‘ਸਰਹਿੰਦ’, ਪ੍ਰੋ. ਕੇਵਲਜੀਤ ਸਿੰਘ ਕੰਵਲ ਵੱਲੋਂ ‘ਬੰਦਾ ਹੈ ਕਿੱਥੇ’, ਦਵਿੰਦਰ ਖੁਸ਼ ਧਾਲੀਵਾਲ ਵੱਲੋਂ ‘ਮਾਂ ਨੂੰ ਤਾਅਨਾ’, ਸਤਵਿੰਦਰ ਸਿੰਘ ਧੜਾਕ ਵੱਲੋਂ ‘ਮੰਦੜਾ ਸਾਦ ਪੰਜਾਬੀ ਦਾ’, ਪਰਮਜੀਤ ਕੌਰ ਪਰਮ ਵੱਲੋਂ ‘ਕੰਧਾਂ’, ਜਤਿੰਦਰ ਸਿੰਘ ਕਕਰਾਲ਼ੀ ਵੱਲੋਂ ‘ਭੋਲੀ-ਭਾਲੀ ਕੁੜੀ’, ਦਰਸ਼ਨ ਤਿਉਣਾ ਵੱਲੋਂ ‘ਰਹੀਏ ਦੂਰ ਠੱਗੀਆਂ-ਠੋਰੀਆਂ ਤੋਂ’, ਜਸਵਿੰਦਰ ਸਿੰਘ ਕਾਈਨੌਰ ਵੱਲੋਂ ‘ਭਾਰਤ ਮਹਾਨ’, ਨਿੰਮੀ ਵਸ਼ਿਸ਼ਟ ਵੱਲੋਂ ‘ਧੀ ਰਾਣੀ’, ਮਨਜੀਤ ਪਾਲ ਸਿੰਘ ਵੱਲੋਂ ‘ਹਨੇਰੇ ਨੂੰ ਰੰਗੀਨ ਕਰਨ ਦੀ ਕੌਣ ਸਾਜਿਸ਼ ਕਰਦਾ ਹੈ’, ਪ੍ਰਭਜੋਤ ਕੌਰ ਜੋਤ ਵੱਲੋਂ ‘ਮੈਂ ਝੁਕਣਾ ਚਾਹੁੰਦੀ ਹਾਂ’, ਬਲਜੀਤ ਫਿੱਡਿਆਂਵਾਲਾ ਵੱਲੋਂ ‘ਕਿੱਧਰ ਗਿਆ ਮੇਰਾ ਵਿਰਸਾ’, ਸੁਮਿਤ ਵੱਲੋਂ ‘ਰਾਂਝਾ ਅਹੁ ਗਿਆ ਏ’, ਸੁਨੀਲਮ ਮੰਡ ਵੱਲੋਂ ‘ਪਤੀਦੇਵ’, ਸਿਮਰਜੀਤ ਕੌਰ ਗਰੇਵਾਲ ਵੱਲੋਂ ‘ਹੱਕ ਦਾ ਝੰਡਾ’, ਗੁਰਜੋਧ ਕੌਰ ਵੱਲੋਂ ‘ਉਡੀਕ’, ਤਰਸੇਮ ਸਿੰਘ ਕਾਲੇਵਾਲ ਵੱਲੋਂ ‘ਜ਼ਿੰਦਗੀ ਦਾ ਸਫ਼ਰ’, ਪਿਆਰਾ ਸਿੰਘ ਰਾਹੀ ਵੱਲੋਂ ‘ਅਸੀਂ ਤੁਰਦੇ ਰਹੇ’, ਭਗਤ ਰਾਮ ਰੰਗਾੜਾ ਵੱਲੋਂ ‘ਦਾਜ’, ਗੁਰਮਾਨ ਸੈਣੀ ਵੱਲੋਂ ‘ਸਚਮੁੱਚ ਗੱਡਾ ਖੜ੍ਹ ਜਾਂਦਾ ਹੈ’, ਗੁਰਚਰਨ ਸਿੰਘ ਵੱਲੋਂ ‘ਮੈਂ ਕੀ ਕਰਾਂ’, ਧਿਆਨ ਸਿੰਘ ਕਾਹਲੋਂ ਵੱਲੋਂ ‘ਕਿੱਕਰ ਦਾ ਬੂਟਾ’, ਖੁਸ਼ੀ ਰਾਮ ਨਿਮਾਣਾ ਵੱਲੋਂ ‘ਕਰਕੇ ਚੰਗੇ ਕਰਮ ਕਦੇ ਨਹੀਂ ਹੱਕ ਜਤਾਈਦਾ’, ਕਿਰਨ ਬੇਦੀ ਵੱਲੋਂ ‘ਸ਼ਿਕਰਾ’, ਅਨੁਸ਼ਕਰ ਮਹੇਸ਼ ਵੱਲੋਂ ‘ਏਸ ਜਿੰਦੜੀ ਦਾ ਇਕ ਸਿਰਾ’ ਅਤੇ ਬਾਬੂ ਰਾਮ ਦੀਵਾਨਾ ਵੱਲੋਂ ‘ਕੁਝ ਲੋਕ’ ਰਚਨਾਵਾਂ ਰਾਹੀਂ ਸਮੁੱਚੇ ਪ੍ਰਬੰਧ ਦੀਆਂ ਖ਼ੂਬੀਆਂ ਅਤੇ ਖ਼ਾਮੀਆਂ ਬਾਰੇ ਗੱਲ ਕੀਤੀ ਗਈ। ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ ਡਾ. ਮੇਘਾ ਸਿੰਘ, ਵਰਿੰਦਰ ਚੱਠਾ, ਆਰ.ਡੀ.ਮੁਸਾਫ਼ਿਰ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਐਡਵੋਕੇਟ ਸੁਖਪ੍ਰੀਤ ਕੌਰ ਕੰਗ, ਰਘਬੀਰ ਭੁੱਲਰ, ਬਲਦੇਵ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ, ਜਪਨੀਤ ਕੌਰ, ਪਰਦੀਪ ਸਿੰਘ, ਅਮਨਜੋਤ ਸਿੰਘ, ਨਿਰਭੈ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ ਅਤੇ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।