– ਸਤਿਗੁਰੂ ਰਵਿਦਾਸ ਜੀ ਨੇ ਹਮੇਸ਼ਾ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਵਿੱਚ ਕੀਤੀ ਆਵਾਜ਼ ਬੁਲੰਦ : ਕੁਲਵੰਤ ਸਿੰਘ
ਮੋਹਾਲੀ 3 ਮਾਰਚ.: ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਡਾਕਟਰ ਬੀ. ਆਰ. ਅੰਬੇਡਕਰ ਵੈਲਫੇਅਰ ਮਿਸ਼ਨ (ਪੰਜਾਬ)- ਮੋਹਾਲੀ ਦੀ ਤਰਫੋਂ ਕੀਤਾ ਗਿਆ। ਅੰਬੇਡਕਰ ਭਵਨ, ਸੈਕਟਰ- 69 ਵਿਖੇ ਮਿਸ਼ਨ ਦੇ ਸਰਪ੍ਰਸਤ ਕੁਲਵੰਤ ਸਿੰਘ ਸੰਧੂ, ਪ੍ਰਧਾਨ ਡਾਕਟਰ ਜਗਤਾਰ ਸਿੰਘ ਰਿਟਾਇਰਡ ਆਈ.ਆਰ.ਐਸ. ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਹਮੇਸ਼ਾ ਦੱਬੇ ਕੁਚਲਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਸਾਨੂੰ ਸਭਨਾਂ ਨੂੰ ਵੀ ਆਪਣਾ ਜੀਵਨ ਨਿਰਵਾਹ- ਸਤਿਗੁਰੂ ਰਵਿਦਾਸ ਜੀ ਦੀ ਦੁਆਰਾ ਦਰਸਾਏ ਮਾਰਗ ਤੇ ਚਲਦਿਆਂ ਹੀ ਬਸਰ ਕਰਨਾ ਚਾਹੀਦਾ ਹੈ। ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਬਿਨਾਂ ਕਿਸੇ ਸਵਾਰਥ ਦੇ ਅਗਾਂਹ ਹੋ ਕੇ ਪਹਿਲ- ਕਦਮੀ ਕਰਨੀ ਚਾਹੀਦੀ ਹੈ, ਤਾਂ ਕਿ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਕਰਨ ਦੇ ਲਈ ਅਜਿਹੇ ਕਦਮ ਹੋਰਨਾ ਲੋਕਾਂ ਦੇ ਲਈ ਵੀ ਪ੍ਰੇਰਣਾਦਾਇਕ ਬਣ ਸਕਣ, ਅਤੇ ਅਜਿਹਾ ਕਰਨ ਦੇ ਨਾਲ ਹੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ, ਉਹਨਾਂ ਕਿਹਾ ਕਿ ਅੱਜ ਆਪਾਂ ਸਭ ਇਸ ਸਮਾਜ ਵਿੱਚ ਸਿਰ ਉੱਚਾ ਕਰਕੇ ਤਾਂ ਹੀ ਚੱਲ ਸਕੇ ਹਾਂ,ਜੇਕਰ ਸਤਿਗੁਰੂ ਰਵਿਦਾਸ ਜੀ ਨੇ ਸਾਡੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ, ਇਸ ਮੌਕੇ ਤੇ ਸੰਤ ਬਾਬਾ ਜਸਪਾਲ ਸਿੰਘ, ਰਿਟਾਇਰਡ ਆਈ.ਏ.ਐਸ.- ਪ੍ਰਿਥਵੀ ਚੰਦ,ਸਰੂਪ ਸਿੰਘ- ਰਿਟਾਇਰਡ ਚੀਫ ਇੰਜੀਨੀਅਰ, ਆਰ.ਐਲ. ਸੰਧੂ -ਚੀਫ ਇੰਜੀਨੀਅਰ ਰਿਟਾਇਰਡ, ਪਿਆਰੇ ਲਾਲ -ਸੀਨੀਅਰ ਮੀਤ ਪ੍ਰਧਾਨ, ਸਿਕੰਦਰ ਸਿੰਘ ਭਨੋਟ- ਜਨਰਲ ਸਕੱਤਰ, ਪ੍ਰੀਤਮ ਸਿੰਘ ਰਿਟਾਇਰਡ ਪ੍ਰਿੰਸੀਪਲ, ਬਲਦੇਵ ਸਿੰਘ, ਬੀ.ਡੀ. ਸਵੈਣ, ਹਰਬੰਸ ਸਿੰਘ ਮਹਿਮੀ ਵੀ ਹਾਜ਼ਰ ਸਨ.