-ਸੁਰਿੰਦਰ ਸਿੰਘ ਮੀਆਂਪੁਰੀਆ
ਪੰਜਾਬੀ ਗਾਇਕੀ ਦੇ ਥੰਮ ਸੁਰਿੰਦਰ ਛਿੰਦੇ ਦੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਪੂਰੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਇਥੇ ਫਿਲਮ ਨਿਰਮਾਤਾ ਇਕਬਾਲ ਢਿਲੋਂ ਵਲੋਂ ਪੰਜਾਬੀ ਦੇ ਮਸ਼ਹੂਰ ਗਾਇਕ , ਅਦਾਕਾਰ ਅਤੇ ਸੰਗੀਤਕਾਰ ਸੁਰਿੰਦਰ ਛਿੰਦਾ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬੀ ਸੰਗੀਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸੁਰਿੰਦਰ ਛਿੰਦਾ ਦੇ ਪ੍ਰੀਵਾਰ ਨਾਲ ਜਿਥੇ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਹਰਦੀਪ ਸਿੰਘ , ਪ੍ਰਧਾਨ ਜਗਤਾਰ ਜੱਗਾ, ਗਾਇਕ ਰਾਜ ਤਿਵਾੜੀ , ਬਿੱਲ ਸਿੰਘ, ਐਮੀ ਵਿਰਕ, ਕਰਮਜੀਤ ਅਨਮੋਲ, ਮਨੀ ਔਜਲਾ, ਪ੍ਰਤੀਕਮਾਨ , ਅਦਾਕਾਰ ਮਲਕੀਤ ਰੌਣੀ , ਗੁਰਪ੍ਰੀਤ ਘੁੱਗੀ , ਨਰਿੰਦਰ ਘੁੰਗਆਣਵੀਂ , ਬਹਾਦਰ ਸਿੰਘ ਗੌਸ਼ਲ , ਦੀਪਕ ਚਨਾਂਰਥਲ ਗਾਈਕਾ ਸੁੱਖੀ ਬਰਾੜ , ਰਾਖੀ ਹੁੰਦਲ , ਸਤਵਿੰਦਰ ਬਿੱਟੀ ,
ਨਾਜ਼ ਕੌਰ, ਬਲਜੀਤ ਕੌਰ ਮੁਹਾਲੀ ਅਤੇ ਗੁਰਕੀਰਤ ਕੌਰ ਨੇ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਥੇ ਗੀਤਕਾਰ ਸਮਸ਼ੇਰ ਸੰਧੂ, ਕਾਲਾ ਨਿਜਾਮਪੁਰੀ, ਭੱਟੀ ਭੜੀਵਾਲਾ , ਗੁਰਜੀਤ ਸਿੰਘ ਅਬਰਾਵਾਂ ਅਤੇ ਸੁਰਿੰਦਰ ਮੀਆਂਪੁਰੀਆ ਤੋਂ ਇਲਾਵਾ ਹੋਰ ਸੰਗੀਤਕ ਹਸਤੀਆਂ ਵਲੋਂ ਵੀ ਦੁੱਖ ਪ੍ਰਗਟਾਇਆ ਗਿਆ।