-ਨਿਊਜ਼ ਮਿਰਰ ਡੈਸਕ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਜੀਤ ਵਿੱਲਾ, ਨਿੱਝਰਪੁਰਾ, ਅੰਮ੍ਰਿਤਸਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ । ਪਰਵਾਸੀ ਸਮਾਜ ਸੇਵਕ ਰਾਜਿੰਦਰ ਸਿੰਘ ਨਿੱਝਰ, ਸ੍ਰੀਮਤੀ ਪ੍ਰਭਜੋਤ ਕੌਰ, ਆਕਾਸ਼ਦੀਪ ਨਿੱਝਰ ਅਤੇ ਨਵਦੀਪ ਸਿੰਘ ਨਿੱਝਰ ਪਰਿਵਾਰ ਸਮੇਤ ਇਸ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਇੱਥੇ ਆਏ।
ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹੁੰਦਲ ਜੀ, ਜੰਡਿਆਲਾ ਗੁਰੂ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਇਸ ਮੌਕੇ ਬਾਬਾ ਰਘਬੀਰ ਸਿੰਘ ਜਥੇਦਾਰ ਆਨੰਦਪੁਰ ਸਾਹਿਬ ਅਤੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਮਪੀ ਗੁਰਜੀਤ ਔਜਲਾ ਸਮੇਤ ਸ਼ਹਿਰ ਦੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ, ਰਾਜਨੇਤਾਵਾਂ ਅਤੇ ਹੋਰ ਸਖਸ਼ੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ।
ਸ੍ਰੀ ਰਾਜਿੰਦਰ ਨਿੱਝਰ ਨੇ ਦੱਸਿਆ ਕਿ ਇਲਾਕੇ ਦੀ ਨਿਰੰਤਰ ਭਲਾਈ ਸਮੇਤ ਹੋਲੇ ਮਹੱਲੇ ਉੱਤੇ ਵਿਸ਼ੇਸ਼ ਤੌਰ ਤੇ ਦਵਾਈਆਂ ਦੇ ਲੰਗਰ ਲਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ।