ਵਧਦਾ ਹਵਾ ਪ੍ਰਦੂਸ਼ਣ ਸਾਰਿਆਂ ਦੀ ਸਿਹਤ ਦੇ ਲਈ ਇੱਕ ਵੱਡਾ ਖਤਰਾ: ਟ੍ਰਾਈਸਿਟੀ ਦੇ ਡਾਕਟਰਾਂ ਨੇ ਕੀਤਾ ਸੁਚੇਤ
ਚੰਡੀਗੜ੍ਹ: ਵਧਦੇ ਹਵਾ ਪ੍ਰਦੂਸ਼ਣ ਅਤੇ ਪੰਜਾਬ ਵਿੱਚ ਲੋਕਾਂ ਦੀ ਸਿਹਤ ਉਤੇ ਪੈ ਰਹੇ ਗੰਭੀਰ ਪ੍ਰਭਾਵਾਂ ਉਤੇ ਚਿੰਤਾ ਜਤਾਉਂਦੇ ਹੋਏ, 5 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਹੈਲਥ ਕਨਵੀਨਿੰਗ (ਸਿਹਤ ਸੰਮੇਲਨ) ਦੇ ਲਈ ਟ੍ਰਾਈਸਿਟੀ ਦੇ ਮੁੱਖ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਪ੍ਰੈਕਟਿਸ਼ਨਰਸ ਇੱਕ ਮੰਚ ਤੇ ਆਏ ਅਤੇ ਇਸ ਸਬੰਧ ਵਿੱਚ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਹੈਲਥ ਕਨਵੀਨਿੰਗ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੈਸੱ ਕਲੱਬ, ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸਦਾ ਉਦੇਸ਼ ਮੈਡੀਕਲ ਪ੍ਰੈਕਟਿਸ਼ਨਰਸ ਨੂੰ ਹਵਾ ਪ੍ਰਦੂਸ਼ਣ ਦੇ ਕਾਰਨ ਇਲਾਜ ਉਤੇ ਵੱਧ ਰਹੇ ਖਰਚ ਅਤੇ ਉਸਨੂੰ ਘੱਟ ਕਰਨ ਦੀ ਤੁਰੰਤ ਜਰੂਰਤ ਉਤੇ ਧਿਆਨ ਕੇਂਦਰਿਤ ਕਰਨ ਦੇ ਲਈ ਇੱਕ ਸਾਂਝੇ ਪਲੇਟਫਾਰਮ ਉਤੇ ਇੱਕ ਮੰਚ ਤੇ ਲਿਆਉਣਾ ਹੈ। ਕਨਵੀਨਿੰਗ ਦਾ ਪ੍ਰਬੰਧ ਕਲੀਨ ਏਅਰ ਪੰਜਾਬ – ਸਾਫ਼ ਹਵਾ ਦੇ ਲਈ ਲੰਗ ਕੇਅਰ ਫਾਊਂਡੇਸ਼ਨ ਅਤੇ ਡਾਕਟਰਾਂ ਦੇ ਨਾਲ ਹਵਾ ਪ੍ਰਦੂਸ਼ਣ ਦੇ ਮੁੱਦੇ ਉਤੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੇ ਇੱਕ ਗਰੁੱਪ ਦੁਆਰਾ ਕੀਤਾ ਗਿਆ ਸੀ। ਇਨ੍ਹਾਂ ਵਿੱਚ ਸੀਨੀਅਰ ਡਾਕਟਰ ਡਾ. ਜਫ਼ਰ ਅਹਿਮਦ (ਸੀਨੀਅਰ ਕੰਸਲਟੈਂਟ, ਡਿਪਾਰਟਮੈਂਟ ਆਫ਼ ਪੁਲਮੋਨੋਲੋਜੀ, ਸਲੀਪ ਐਂਡ ...