-ਚੰਡੀਗੜ – ਪ੍ਰੋਕਟਰ ਐਂਡ ਗੈਂਬਲ ਹਾਊਸ ਤੋਂ ਭਾਰਤ ਦਾ ਪ੍ਰਮੁੱਖ ਔਰਤ ਦੇਖਭਾਲ ਬ੍ਰਾਂਡ, ਵਿਸਪਰ ਆਪਣੀ ‘ਕੀਪ ਗਰਲਜ਼ ਇਨ ਸਕੂਲ’ (ਕੇਜੀਆਈਐੱਸ) ਮੂਵਮੈਂਟ ਦੇ ਪੰਜਵੇਂ ਸੰਸਕਰਨ ਦੇ ਹਿੱਸੇ ਵਜੋਂ ਨੌਜਵਾਨ ਲੜਕੀਆਂ ਵਿੱਚ ਮਾਂਹਵਾਰੀ ਦੀ ਪਹਿਲੀ ਸ਼ੁਰੂਆਤ ਬਾਰੇ ਜਾਗਰੂਕਤਾ ਵਧਾ ਰਿਹਾ ਹੈ। ਕਿਉਂਕਿ ਕੁੜੀਆਂ ਨੂੰ ਆਮ ਤੌਰ ’ਤੇ 8 ਸਾਲ ਦੀ ਉਮਰ ਵਿੱਚ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਸ ਬਾਰੇ ਜਲਦੀ ਜਾਗਰੂਕਤਾ ਪੈਦਾ ਕਰਨ ਦੀ ਮਹੱਤਵਪੂਰਨ ਜ਼ਰੂਰਤ ਹੈ, ਕਿਉਂਕਿ 26 ਮਿਲੀਅਨ ਲੜਕੀਆਂ ਨੂੰ ਮਾਹਵਾਰੀ ਅਤੇ ਇਸ ਦੌਰਾਨ ਵਰਤੇ ਜਾਣ ਵਾਲੇ ਉਤਪਾਦਾਂ ਤੱਕ ਪਹੁੰਚ ਤੋਂ ਬਿਨਾਂ ਸਕੂਲ ਛੱਡਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈਪ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਮਾਹਵਾਰੀ ਸੰਬੰਧੀ ਸਿੱਖਿਆ ਅਤੇ ਮਾਹਵਾਰੀ ਸੰਬੰਧੀ ਉਤਪਾਦਾਂ ਤੱਕ ਪਹੁੰਚ ਦੀ ਘਾਟ ਕਾਰਨ ਪੰਜ ਵਿੱਚੋਂ ਇੱਕ ਲੜਕੀ ਸਕੂਲ ਛੱਡ ਰਹੀ ਹੈ। ਪੰਜਾਬ ਵਿੱਚ ਸੈਨੇਟਰੀ ਨੈਪਕਿਨ ਦੀ ਵਰਤੋਂ ਲਗਭਗ 60 ਪ੍ਰਤੀਸ਼ਤ ਹੈ, ਜਿਸਦਾ ਮਤਲਬ ਹੈ ਕਿ 40 ਪ੍ਰਤੀਸ਼ਤ ਘਰਾਂ ਵਿੱਚ ਪਿਛਲੇ 12 ਮਹੀਨਿਆਂ ਵਿੱਚ ਸੈਨੇਟਰੀ ਨੈਪਕਿਨ ਦੀ ਵਰਤੋਂ ਨਹੀਂ ਕੀਤੀ ਹੈ।
ਵਿਸਪਰ ਦੀ ਨਵੀਂ ਭਾਵਨਾਤਮਕ ਫਿਲਮ ਵਿੱਚ 8 ਸਾਲ ਦੀਆਂ ਛੋਟੀਆਂ ਕੁੜੀਆਂ ਮੁੱਖ ਪਾਤਰ ਹਨ ਜੋ ਮਾਹਵਾਰੀ ਬਾਰੇ ਕੁਝ ਨਹੀਂ ਜਾਣਦੀਆਂ ਹਨ ਅਤੇ ਆਪਣੇ ਦੋਸਤਾਂ ਵਿੱਚੋਂ ਇੱਕ ਦੇ ਅਚਾਨਕ ਖੂਨ ਵਹਿਣ ਕਾਰਨ ਸਭ ਤੋਂ ਮਾੜੇ ਸੰਭਾਵੀ ਨਤੀਜਿਆਂ ਬਾਰੇ ਸੋਚਦੀਆਂ ਹਨ।ਫਿਲਮ ਦਾ ਉਦੇਸ਼ ਸਕੂਲ ਵਿੱਚ ਨੌਜਵਾਨ ਲੜਕੀਆਂ ਨੂੰ ਇੱਕ ਮਜ਼ੇਦਾਰ, ਆਕਰਸ਼ਕ ਜਿੰਗਲ ਦੁਆਰਾ ਮਹਾਂਵਾਰੀ ਦੀ ਸ਼ੁਰੂਆਤ ਬਾਰੇ ਸਿੱਖਿਅਤ ਕਰਕੇ ਕੁੜੀਆਂ ਦੇ ਸਰੀਰ ਵਿੱਚ ਹੋਣ ਵਾਲੇ ਇਸ ਕੁਦਰਤੀ ਬਾਇਓਲਾਜੀਕਲ ਪਰਿਵਰਤਨ ਬਾਰੇ ਉਨ੍ਹਾਂ ਦੀ ਸੋਚ ਨੂੰ ਆਮ ਬਣਾਉਣਾ ਹੈ ਜੋ ਦੁਹਰਾਉਂਦਾ ਹੈ, ‘ਪੀਰੀਅਡਜ਼ ਕਾ ਮਤਲਬ ਸਵਸਥ ਹੈਂ ਆਪ’ (ਪੀਰੀਅਡਜ਼ ਦਾ ਮਤਲਬ, ਕਿ ਤੁਸੀਂ ਸਿਹਤਮੰਦ ਹੋ)।
ਇਸ ਬਾਰੇ ਪ੍ਰੋਕਟਰ ਐਂਡ ਗੈਂਬਲ ਇੰਡੀਆ ਫੈਮੀਨਾਈਨ ਕੇਅਰ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਕੈਟਾਗਰੀ ਲੀਡਰ ਗਿਰੀਸ਼ ਕਲਿਆਣਰਮਨ ਨੇ ਕਿਹਾ ਕਿ ਪੀਰੀਅਡ ਬਾਇਓਲੋਜੀ ਵਿੱਚ ਭਾਰੀ ਬਦਲਾਅ ਹੋ ਰਿਹਾ ਹੈ। ਇਸ ਨਾਲ ਲੜਕੀਆਂ ਨੂੰ ਜਲਦੀ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਇਸ ਬਾਇਓਲਾਜੀਕਕਲ ਪ੍ਰਕਿਰਿਆ ਨੂੰ ਅਪਣਾਉਣ ਲਈ ਤਿਆਰ ਕਰਨ ਦੀ ਲੋੜ ਵਧ ਜਾਂਦੀ ਹੈ। ਇਸ ਪਹਿਲਕਦਮੀ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ ਇਸ ਬਾਰੇ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਂਹਵਾਰੀ ਕਿਵੇਂ ਸਿਹਤਮੰਦ ਹੈ ਅਤੇ ਉਹ ਆਪਣੇ ਮਾਂਹਵਾਰੀ ਦੇ ਦਿਨਾਂ ਦੌਰਾਨ ਆਪਣੀ ਦੇਖਭਾਲ ਕਿਵੇਂ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਵਿਸਪਰ 60,000 ਤੋਂ ਵੱਧ ਸਕੂਲਾਂ ਵਿੱਚ ਪੀਰੀਅਡ ਐਜੂਕੇਸ਼ਨ ਪ੍ਰੋਗਰਾਮ ਬਣਾਉਣ ਲਈ ਜਾਂਦਾ ਹੈ ਅਤੇ ਹੁਣ ਅਸੀਂ ਨੌਜਵਾਨਾਂ ਦੇ ਮਿਆਰ ਵੱਲ ਵੀ ਜਾ ਰਹੇ ਹਾਂ।